ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿੱਚ ਪੰਜਾਬ ਵਾਲੀਬਾਲ ਐਸੋਸੀਏਸ਼ਨ ਵੱਲੋਂ ਪੰਜਾਬ ਦੀਆਂ ਟੀਮਾਂ ਦੇ ਚੋਣ ਟਰਾਇਲ ਕਰਵਾਏ ਗਏ ਜੋ ਵੈਲੂਰ (ਤਾਮਿਲਨਾਡੂ) ਵਿਚ ਹੋਣ ਵਾਲੀ 43ਵੀਂ ਸਬ-ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੀਆਂ। ਸਬ-ਜੂਨੀਅਰ ਟੀਮਾਂ ਦੇ ਟਰਾਇਲਾਂ ਵਿੱਚ ਰਾਜ ਭਰ ਤੋਂ 71 ਲੜਕਿਆਂ ਅਤੇ 32 ਲੜਕੀਆਂ ਨੇ ਭਾਗ ਲਿਆ। ਇਹ ਟਰਾਇਲ ਸੰਯੁਕਤ-ਸਕੱਤਰ ਪੰਜਾਬ ਵਾਲੀਬਾਲ ਐਸੋਸੀਏਸ਼ਨ ਨਰੇਸ਼ ਪਾਠਕ ਦੀ ਅਗਵਾਈ ਹੇਠ ਲਏ ਗਏ।