ਚੰਡੀਗੜ੍ਹ: ਪੰਜਾਬ ਹੈਂਡਬਾਲ ਐਸੋਸੀਏਸ਼ਨ ਵੱਲੋਂ 13 ਮਾਰਚ ਨੂੰ ਸਵੇਰੇ 11 ਵਜੇ ਡੀਏਵੀ ਕਾਲਜ ਜਲੰਧਰ ਦੇ ਸਪੋਰਟਸ ਕੰਪੈਲਕਸ ਵਿੱਚ ਪੰਜਾਬ ਦੀ ਸੀਨੀਅਰ ਮਹਿਲਾ ਹੈਂਡਬਾਲ ਟੀਮ ਦੀ ਚੋਣ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਦੇ ਬੁਲਾਰੇ ਡਾ. ਜਤਿੰਦਰ ਦੇਵ ਨੇ ਦੱਸਿਆ ਕਿ ਟਰਾਇਲਾਂ ਦੌਰਾਨ ਚੁਣੀਆਂ ਖਿਡਾਰਨਾਂ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ 49ਵੀਂ ਕੌਮੀ ਸੀਨੀਅਰ ਮਹਿਲਾ ਚੈਂਪੀਅਨਸ਼ਿਪ ਵਿੱਚ ਸੂਬੇ ਦੀ ਨੁਮਾਇੰਦਗੀ ਕਰਨਗੀਆਂ। ਇਹ ਚੈਂਪੀਅਨਸ਼ਿਪ 17 ਤੋਂ 21 ਮਾਰਚ ਤੱਕ ਹੋ ਰਹੀ ਹੈ। ਟਰਾਇਲਾਂ ਵਿੱਚ ਹਿੱਸਾ ਲੈਣ ਸਬੰਧੀ ਖਿਡਾਰਨਾਂ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਕੋਵਿਡ-19 ਨਿਯਮਾਂ ਦੀ ਪਾਲਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਚੁਣੀਆਂ ਖਿਡਾਰਨਾਂ ਦਾ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਇਆ ਜਾਵੇਗਾ। -ਟ੍ਰਿਬਿਊਨ ਨਿਊਜ਼ ਸਰਵਿਸ