ਟੋਕੀਓ, 31 ਅਗਸਤਭਾਰਤੀ ਨਿਸ਼ਾਨੇਬਾਜ਼ ਸਿੰਹਰਾਜ ਅਡਾਨਾ ਨੇ ਇਥੇ ਪੈਰਾਲੰਪਿਕ ਖੇਡਾਂ ‘ਚ ਪੀ-1 ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਐੱਸਐੱਚ 1 ਈਵੈਂਟ ’ਚ ਕਾਂਸੀ ਦਾ ਤਗਮਾ ਜਿੱਤਿਆ, ਜੋ ਇਨ੍ਹਾਂ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਦੇਸ਼ ਦਾ ਦੂਜਾ ਤਗਮਾ ਹੈ। 39 ਸਾਲਾ ਸਿੰਹਰਾਜ, ਜੋ ਪੋਲੀਓ ਤੋਂ ਪੀੜਤ ਹੈ ਅਤੇ ਪਹਿਲੀ ਵਾਰ ਪੈਰਾਲੰਪਿਕਸ ਵਿੱਚ ਹਿੱਸਾ ਲੈ ਰਿਹਾ ਹੈ, 216.8 ਦੇ ਕੁੱਲ ਸਕੋਰ ਨਾਲ ਤੀਜੇ ਸਥਾਨ ‘ਤੇ ਰਿਹਾ।