ਕੋਲੰਬੋ: ਸ੍ਰੀਲੰਕਾ ਕ੍ਰਿਕਟ ਨੇ ਬੱਲੇਬਾਜ਼ ਕੁਸਲ ਮੈਂਡਿਸ, ਨਿਰੋਸ਼ਨ ਡਿਕਵੇਲਾ ਤੇ ਧਨੁਸ਼ਕਾ ਗੁਣਾਥਿਲਕਾ ਨੂੰ ਇੰਗਲੈਂਡ ਦੌਰੇ ਦੌਰਾਨ ਬਾਇਓ ਬਬਲ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਕੇ ਉਨ੍ਹਾਂ ਨੂੰ ਆਪਣੇ ਦੇਸ਼ ਪਰਤਣ ਦਾ ਆਦੇਸ਼ ਦਿੱਤਾ ਹੈ। ਸ਼ਨਿੱਚਰਵਾਰ ਨੂੰ ਤੀਸਰੇ ਟੀ-20 ਵਿੱਚ ਸ੍ਰੀਲੰਕਾ ਦੀ ਹਾਰ ਮਗਰੋਂ ਧਨੁਸ਼ਕਾ ਨੂੰ ਦੇਰ ਰਾਤ ਡਰਹਮ ਵਿੱਚ ਸੜਕਾਂ ’ਤੇ ਘੁੰਮਦੇ ਦੇਖਿਆ ਗਿਆ ਸੀ। ਸ੍ਰੀਲੰਕਾ ਕ੍ਰਿਕਟ ਦੇ ਸਕੱਤਰ ਮੋਹਨ ਡੀ ਸਿਲਵਾ ਨੇ ਇਸ ਦੀ ਪੁਸ਼ਟੀ ਕੀਤੀ। -ਪੀਟੀਆਈ