ਟੋਕੀਓ, 24 ਜੁਲਾਈ
ਭਾਰਤੀ ਮਹਿਲਾ ਹਾਕੀ ਟੀਮ ਅੱਜ ਪੂਲ ‘ਏ’ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਵਿਸ਼ਵ ਦੀ ਅੱਵਲ ਨੰਬਰ ਟੀਮ ਨੀਦਰਲੈਂਡ ਖਿਲਾਫ਼ ਪਹਿਲੇ ਦੋ ਕੁਆਰਟਰਾਂ ਵਿੱਚ ਦਮਦਾਰ ਖੇਡ ਵਿਖਾਉਣ ਦੇ ਬਾਵਜੂਦ ਆਖਿਰ ਨੂੰ 1-5 ਨਾਲ ਹਾਰ ਗਈ। ਫੇਲਿਸੇ ਐਲਬਰਸ ਨੇ ਤਿੰਨ ਵਾਰ ਦੀ ਚੈਂਪੀਅਨ ਤੇ ਮੌਜੂਦਾ ਚਾਂਦੀ ਦਾ ਤਗ਼ਮਾ ਜੇਤੂ ਨੀਦਰਲੈਂਡ ਲਈ 6ਵੇਂ ਤੇ 43ਵੇਂ ਮਿੰਟ ਵਿੱਚ ਦੋ ਗੋਲ ਕੀਤੇ ਜਦੋਂਕਿ ਮਾਰਗੋਟ ਵਾਨ ਜੇਫੇਨ ਨੇ 33ਵੇਂ, ਫਰੈਡਰਿਕ ਮਾਟਲਾ ਨੇ 45ਵੇਂ ਤੇ ਕਾਈਆ ਜੈਕਲਿਨ ਵਾਨ ਨੇ 52ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਲਈ ਇਕਮਾਤਰ ਗੋਲ ਕਪਤਾਨ ਰਾਣੀ ਰਾਮਪਾਲ ਦੀ ਹਾਕੀ ਤੋਂ 10ਵੇਂ ਮਿੰਟ ਵਿੱਚ ਆਇਆ। ਭਾਰਤੀ ਟੀਮ ਹੁਣ 26 ਜੁਲਾਈ ਨੂੰ ਜਰਮਨੀ ਖਿਲਾਫ਼ ਖੇਡੇਗੀ। -ਪੀਟੀਆਈ