ਨਵੀਂ ਦਿੱਲੀ, 30 ਜੁਲਾਈ
ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਨਾਲ ਸਬੰਧਤ ਇੱਕ ਭੁਲੇਖਪਾਊ ਵੀਡੀਓ ਅੱਜ ਵਾਇਰਲ ਹੋ ਗਿਆ ਤੇ ਇਸ ਕਾਰਨ ਕਈ ਲੋਕ ਗਲਤਫ਼ਹਿਮੀ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਵਰੇਂਦਰ ਸਹਿਵਾਗ ਵੀ ਸ਼ਾਮਲ ਹਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਟਰੈਕ ਤੇ ਫੀਲਡ ਮੁਕਾਬਲਿਆਂ ਦੀ ਸ਼ੁਰੂਆਤ ਤੋਂ ਤਿੰਨ ਦਿਨ ਪਹਿਲਾਂ ਹਿਮਾ ਨਾਲ ਜੁੜੇ ਵੀਡੀਓ ਨੂੰ ਤਿੰਨ ਹਜ਼ਾਰ ਤੋਂ ਵੱਧ ਲਾਈਕ ਮਿਲੇ ਤੇ ਇਸ ਨੂੰ ਛੇ ਹਜ਼ਾਰ ਤੋਂ ਵੱਧ ਵਾਰ ਰੀ-ਟਵੀਟ ਕੀਤਾ ਗਿਆ। ‘ਪਿਗਾਸਸ’ ਨਾਂ ਦੇ ਹੈਂਡਲ ਤੋਂ ਟਵਿੱਟਰ ’ਤੇ ਪਾਏ ਗਏ ਇਸ ਵੀਡੀਓ ਵਿੱਚ ਇਹ ਦਾਅਵਾ ਕੀਤਾ ਗਿਆ ਹੈ। -ਪੀਟੀਆਈ