ਚੰਡੀਗੜ੍ਹ: ਤਾਲਿਬਾਨੀ ਦਹਿਸ਼ਤਗਰਦਾਂ ਨੇ ਅਫ਼ਗ਼ਾਨਿਸਤਾਨ ਦੀ ਕੌਮੀ ਮਹਿਲਾ ਟੀਮ ਦੀ ਵਾਲੀਬਾਲ ਖਿਡਾਰਨ ਦਾ ਸਿਰ ਕਲਮ ਕਰ ਦਿੱਤਾ ਹੈ। ਇਹ ਦਾਅਵਾ ਟੀਮ ਦੇ ਕੋਚ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਜਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ। ਖਿਡਾਰਨ ਦੀ ਪਛਾਣ ਮਾਹਜਬੀਨ ਹਕੀਮੀ ਵਜੋਂ ਦੱਸੀ ਗਈ ਹੈ, ਜੋ ਮਹਿਲਾਵਾਂ ਦੀ ਕੌਮੀ ਜੂਨੀਅਰ ਵਾਲੀਬਾਲ ਟੀਮ ਲਈ ਖੇਡਦੀ ਸੀ। ਕੋਚ ਨੇ ਦਾਅਵਾ ਕੀਤਾ ਕਿ ਮਾਹਜਬੀਨ ਦਾ ਸਿਰ ਇਸ ਮਹੀਨੇ ਦੇ ਸ਼ੁਰੂਆਤੀ ਦਿਨਾਂ ’ਚ ਕੀਤਾ ਗਿਆ ਸੀ। ਇਕ ਇੰਟਰਵਿਊ ਵਿੱਚ ਕੋਚ ਨੇ ਕਿਹਾ ਕਿ ਕਿਸੇ ਨੂੰ ਵੀ ‘ਬੇਰਹਿਮੀ’ ਨਾਲ ਕੀਤੇ ਇਸ ਕਤਲ ਬਾਰੇ ਪਤਾ ਨਹੀਂ ਲੱਗਾ ਕਿਉਂਕਿ ਦਹਿਸ਼ਤਗਰਦਾਂ ਨੇ ਖਿਡਾਰਨ ਦੇ ਪਰਿਵਾਰ ਨੂੰ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ ਸੀ। ਮਾਹਜਬੀਨ, ਅਸ਼ਰਫ਼ ਗ਼ਨੀ ਸਰਕਾਰ ਦਾ ਤਖ਼ਤਾ ਪਲਟਣ ਤੋਂ ਪਹਿਲਾਂ ਕਾਬੁਲ ਮਿਉਂਸਿਪੈਲਿਟੀ ਵਾਲੀਬਾਲ ਕਲੱਬ ਲਈ ਖੇਡਦੀ ਸੀ ਤੇ ਉਹ ਕਲੱਬ ਦੀ ਸਟਾਰ ਖਿਡਾਰਨਾਂ ’ਚੋਂ ਇਕ ਸੀ। -ਟ੍ਰਿਬਿਊਨ ਨਿਊਜ਼ ਸਰਵਿਸ