ਨਵੀਂ ਦਿੱਲੀ: ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਲਈ ਤਗਮਿਆਂ ਦਾ ਖਾਤਾ ਖੋਲ੍ਹਣ ਵਾਲੇ ਵੇਟਲਿਫਟਰ ਸੰਕੇਤ ਸਰਗਰ ਨੇ ਅੱਜ ਕੂਹਣੀ ਦੀ ਸਰਜਰੀ ਕਰਵਾਈ ਜਿਸ ਲਈ ਖੇਡ ਮੰਤਰਾਲੇ ਨੇ 30 ਲੱਖ ਰੁਪਏ ਮਨਜ਼ੂਰ ਕਰ ਲਏ ਹਨ। 21 ਸਾਲਾ ਸਰਗਰ ਦੀ ਕੂਹਣੀ 55 ਕਿਲੋਗ੍ਰਾਮ ਭਾਰ ਵਰਗ ’ਚ ਕਲੀਨ ਤੇ ਜਰਕ ਦੀ ਦੂਜੀ ਕੋਸ਼ਿਸ਼ ਦੌਰਾਨ 139 ਕਿਲੋ ਭਾਰ ਚੁੱਕਣ ਸਮੇਂ ਜ਼ਖ਼ਮੀ ਹੋ ਗਈ ਸੀ ਪਰ ਉਹ ਚਾਂਦੀ ਦਾ ਤਗ਼ਮਾ ਜਿੱਤਣ ’ਚ ਕਾਮਯਾਬ ਰਿਹਾ ਸੀ। ਮੰਤਰਾਲੇ ਨੇ ਕਿਹਾ, ‘ਭਾਰਤ ਸਰਕਾਰ ਨੇ ਇਸ ਨੌਜਵਾਨ ਅਥਲੀਟ ਦੇ ਇਲਾਜ ਦਾ ਖਰਚਾ ਚੁੱਕਣ ਦਾ ਫ਼ੈਸਲਾ ਕੀਤਾ ਅਤੇ ਅੱਜ ਉਸ ਦੇ ਅਪਰੇਸ਼ਨ ਦੇ ਪੂਰੇ ਖਰਚ ਦੇ 30 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।’ -ਪੀਟੀਆਈ