ਨਵੀਂ ਦਿੱਲੀ, 8 ਦਸੰਬਰ
ਇਕ ਵਾਰ ਫੇਰ ਸਾਬਿਤ ਹੋ ਗਿਆ ਹੈ ਕਿ ਭਾਰਤੀਆਂ ਤੇ ਕ੍ਰਿਕਟ ਵਿਚਾਲੇ ਕੋਈ ਨਹੀਂ ਆ ਸਕਦਾ। ਸਾਲ 2021 ਦੌਰਾਨ ਗੂਗਲ ’ਤੇ ਸਭ ਤੋਂ ਵੱਧ ਆਈਪੀਐਲ ਬਾਰੇ ਸਰਚ ਕੀਤਾ ਗਿਆ ਹੈ ਤੇ ਇਹ ਸਰਚ ਕਰੋਨਾ ਦੇ ਕੋਵਿਨ ਪੋਰਟਲ ਨਾਲੋਂ ਵੱਧ ਹੈ। ਗੂਗਲ ਇੰਡੀਆ ਮੁਤਾਬਕ ਆਈਪੀਐਲ ਤੋਂ ਬਾਅਦ ਲੋਕਾਂ ਨੇ ਕੋਵਿਨ ਪੋਰਟਲ, ਆਈਸੀਸੀ ਟੀ20 ਵਿਸ਼ਵ ਕੱਪ, ਯੂਰੋ ਕੱਪ, ਟੋਕੀਓ ਉਲੰਪਿਕਸ ਤੇ ਕਰੋਨਾ ਵੈਕਸੀਨ ਨੂੰ ਸਭ ਤੋਂ ਵੱਧ ਸਰਚ ਇੰਜਨ ਉਤੇ ਖੋਜਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਆਈਪੀਐਲ ਨੂੰ ਹੀ ਸਭ ਤੋਂ ਵੱਧ ਗੂਗਲ ’ਤੇ ਸਰਚ ਕੀਤਾ ਗਿਆ ਸੀ। ਭਾਰਤੀਆਂ ਨੇ ਜਿਹੜੀਆਂ ਖ਼ਬਰਾਂ ਸਭ ਤੋਂ ਵੱਧ ਖੋਜੀਆਂ ਉਹ ਉਲੰਪਿਕਸ, ਬਲੈਕ ਫੰਗਸ, ਅਫ਼ਗਾਨਿਸਤਾਨ, ਪੱਛਮੀ ਬੰਗਾਲ ਚੋਣਾਂ, ਤੂਫ਼ਾਨ ਤੌਕਤੇ ਤੇ ਲੌਕਡਾਊਨ ਨਾਲ ਜੁੜੀਆਂ ਹੋਈਆਂ ਸਨ। -ਪੀਟੀਆਈ