ਨਵੀਂ ਦਿੱਲੀ: ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਇਸ ਮਹੀਨੇ ਇਕ ਸਾਲ ਤੋਂ ਵੀ ਵੱਧ ਸਮੇਂ ਮਗਰੋਂ ਚਿੱਲੀ ਵਿੱਚ ਆਪਣਾ ਪਹਿਲਾ ਮੈਚ ਖੇਡਣ ਜਾ ਰਹੀ ਹੈ। ਇਥੇ ਪਹਿਲਾਂ ਚਿੱਲੀ ਦੀ ਜੂਨੀਅਰ ਟੀਮ ਨਾਲ 17 ਤੇ 18 ਜਨਵਰੀ ਨੂੰ ਮੈਚ ਹੋਵੇਗਾ ਅਤੇ ਇਸ ਪਿੱਛੋਂ 20, 21, 23 ਤੇ 24 ਜਨਵਰੀ ਨੂੰ ਚਿੱਲੀ ਦੀ ਸੀਨੀਅਰ ਟੀਮ ਨਾਲ ਮੈਚ ਖੇਡੇ ਜਾਣਗੇ। ਹਾਕੀ ਇੰਡੀਆ ਨੇ ਇਸ ਦੌਰੇ ਲਈ ਟੀਮ ਦਾ ਐਲਾਨ ਕੀਤਾ ਹੈ। -ਪੀਟੀਆਈ