ਮੁੰਬਈ, 24 ਜੂਨ
ਕੌਮੀ ਚੈਂਪੀਅਨ ਕਮਲ ਚਾਵਲਾ, ਬ੍ਰਿਜੇਸ਼ ਦਮਾਨੀ ਅਤੇ ਸਪਰਸ਼ ਫੇਰਵਾਨੀ ਦੀ ਭਾਰਤੀ ‘ਬੀ’ ਟੀਮ ਨੇ ਇਰਾਨ ਦੇ ਤਹਿਰਾਨ ਵਿੱਚ ਏਸੀਬੀਐੱਸ ਸਨੂਕਰ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜਿੱਤਿਆ ਹੈ। ਫਾਈਨਲ ਵਿੱਚ ਭਾਰਤੀ ਖਿਡਾਰੀਆਂ ਨੇ ਪਹਿਲੇ ਦੋ ਸੈੱਟ ਹਾਰਨ ਮਗਰੋਂ ਵਾਪਸੀ ਕਰਦਿਆਂ ਹਾਂਗਕਾਂਗ ਚੀਨ ਨੂੰ 3-2 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। -ਪੀਟੀਆਈ