ਬੰਗਲੁਰੂ: ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫੀਲਡਰ ਮੋਨਿਕਾ ਅਨੁਸਾਰ ਉਸ ਦੀ ਟੀਮ ਹੁਣ ਅਭਿਆਸ ਸੈਸ਼ਨਾਂ ਦਾ ਮਹੱਤਵ ਸਮਝਣ ਲੱਗੀ ਹੈ। ਪਹਿਲਾਂ ਉਹ ਸਿਰਫ ਕੋਚ ਦੇ ਨਿਰਦੇਸ਼ਾਂ ਦੀ ਹੀ ਪਾਲਣਾ ਕਰਦੇ ਸਨ। 2016 ਓਲੰਪਿਕ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੀ ਮੋਨਿਕਾ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਨੂੰ ਸਵੇਰ ਦਾ ਸੈਸ਼ਨ ਸਭ ਤੋਂ ਮੁਸ਼ਕਲ ਹੁੰਦਾ ਹੈ। ਉਸ ਨੇ ਕਿਹਾ, ‘‘ਇਹ ਬਹੁਤ ਮੁਸ਼ਕਲ ਸੈਸ਼ਨ ਹੁੰਦਾ ਹੈ। ਇਸ ਵਿੱਚ ਮੈਚ ਦੇ ਹਾਲਾਤ ਨੂੰ ਧਿਆਨ ਵਿੱਚ ਰੱਖ ਕੇ ਅਭਿਆਸ ਕੀਤਾ ਜਾਂਦਾ ਹੈ।’’ ਚੰਡੀਗੜ੍ਹ ਦੀ ਰਹਿਣ ਵਾਲੀ ਮੋਨਿਕਾ ਨੇ ਕਿਹਾ, ‘‘ਹਰ ਸੈਸ਼ਨ ਵਿੱਚ ਤੇਜ਼ੀ ਜਾਂ ਦਮਖਮ ’ਤੇ ਧਿਆਨ ਦਿੱਤਾ ਜਾਂਦਾ ਹੈ। ਹਫਤੇ ’ਚ ਸਾਡੇ ਅਜਿਹੇ ਦੋ ਜਾਂ ਤਿੰਨ ਸੈਸ਼ਨ ਹੁੰਦੇ ਹਨ। ਇਨ੍ਹਾਂ ’ਚ ਸਾਡੀ ਫਿਟਨੈੱਸ ਦੀ ਅਸਲ ਪ੍ਰੀਖਿਆ ਹੁੰਦੀ ਹੈ। ਹਰ ਸੈਸ਼ਨ ਅਤੇ ਇਸ ਰਾਹੀਂ ਮਿਲਣ ਵਾਲੀ ਮਦਦ ਸਬੰਧੀ ਅਸੀਂ ਹੁਣ ਵੱਧ ਜਾਗਰੂਕ ਹਾਂ। ਪਹਿਲਾਂ ਅਸੀਂ ਅੱਖਾਂ ਬੰਦ ਕਰ ਕੇ ਉਹੀ ਕਰਦੇ ਸੀ, ਜੋ ਕੋਚ ਕਹਿੰਦਾ ਸੀ। -ਪੀਟੀਆਈ