ਨਵੀਂ ਦਿੱਲੀ, 18 ਜੁਲਾਈ
ਦਿੱਲੀ ਪੁਲੀਸ ਵੱਲੋਂ ਦਾਖ਼ਲ ਚਾਰਜਸ਼ੀਟ ਮੁਤਾਬਕ ਇੱਕ ਮਹਿਲਾ ਪਹਿਲਵਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਕੁਸ਼ਤੀ ਮਹਾਂਸੰਘ ਦੇ ਮੁਅੱਤਲ ਮੁਖੀ ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਕਾਰਨ ਉਹ ਡਿਪਰੈਸ਼ਨ ’ਚ ਚਲੀ ਗਈ ਸੀ ਤੇ ਉਸ ਦੇ ਮਨ ’ਚ ਖ਼ੁਦਕੁਸ਼ੀ ਦੇ ਖਿਆਲ ਆਉਂਦੇ ਸਨ। ਸੀਆਰਪੀਸੀ ਦੀ ਧਾਰਾ 164 ਤਹਿਤ ਇੱਕ ਮੈਟਰੋਪੋਲੀਟਿਨ ਮੈਜਿਸਟਰੇਟ ਦੇ ਸਾਹਮਣੇ ਦਰਜ ਛੇ ਸ਼ਿਕਾਇਰਤਕਰਤਾ ਪਹਿਲਵਾਨਾਂ ਦੇ ਬਿਆਨਾਂ ਨੂੰ 1599 ਪੰਨਿਆਂ ਦੀ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਚਾਰਜਸ਼ੀਟ ਮੁਤਾਬਕ ਜਦੋਂ ਉਨ੍ਹਾਂ ਮੁਲਜ਼ਮ ਦੀ ਇੱਛਾ ਦਾ ਵਿਰੋਧ ਕੀਤਾ ਤੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਕਥਿਤ ਤੌਰ ’ਤੇ ਬਦਲਾ ਲੈਣ ਦੀ ਧਮਕੀ ਦਿੱਤੀ। ਦੂਜੇ ਪਾਸੇ, ਬ੍ਰਿਜ ਭੂਸ਼ਣ ਸਿੰਘ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਚੁੱਕੇ ਹਨ। -ਪੀਟੀਆਈ
ਸਿਰਫ਼ ਚਾਰ ਜਣਿਆਂ ਵੱਲੋਂ ਮਹਿਲਾ ਪਹਿਲਵਾਨ ਦੇ ਦੋਸ਼ਾਂ ਦਾ ਸਮਰਥਨ
ਨਵੀਂ ਦਿੱਲੀ: ਦਿੱਲੀ ਪੁਲੀਸ ਵੱਲੋਂ ਇੱਕ ਮਹਿਲਾ ਪਹਿਲਵਾਨ ਵੱਲੋਂ ਡਬਲਿਊਐੱਫਆਈ ਦੇ ਮੁਅੱਤਲ ਮੁਖੀ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਦੌਰਾਨ ਕੁੱਲ 45 ’ਚੋਂ ਸਿਰਫ਼ ਚਾਰ ਜਣਿਆਂ ਨੇ ਹੀ ਇਨ੍ਹਾਂ ਦੋਸ਼ਾਂ ਦਾ ਸਮਰਥਨ ਕੀਤਾ ਹੈ ਜਦਕਿ ਹੋਰਾਂ ਨੇ ਅਜਿਹੀ ਕਿਸੇ ਘਟਨਾ ਦੇ ਗਵਾਹ ਹੋਣ ਤੋਂ ਇਨਕਾਰ ਕੀਤਾ ਹੈ।