ਆਗਰਾ: ਇੱਕ ਪਾਸੇ ਦੇਸ਼ ਦੇ ਕ੍ਰਿਕਟ ਖਿਡਾਰੀਆਂ ਨੂੰ ਵਧੀਆ ਪ੍ਰਦਰਸ਼ਨ ਕਰਨ ਸਦਕਾ ਸਪੋਰਟਸ ਯੂਟਿਲਟੀ ਵਾਹਨਾਂ (ਐਸਯੂਵੀ) ਨਾਲ ਸਨਮਾਨਿਆ ਜਾ ਰਿਹਾ ਹੈ ਦੂਜੇ ਪਾਸੇ ਕੁਸ਼ਤੀਆਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਖਿਡਾਰੀ ਨੂੰ ਡੇਢ ਲੱਖ ਦੀ ਮੱਝ ਨਾਲ ਸਨਮਾਨਿਆ ਜਾਵੇਗਾ। ਦਰੋਣਾਚਾਰੀਆ ਐਵਾਰਡੀ ਮਹਾਵੀਰ ਪ੍ਰਸਾਦ ਨੇ ਦੱਸਿਆ ਕਿ ਆਗਰਾ ਵਿਚ ਹੋਣ ਵਾਲੀ ਨੈਸ਼ਨਲ ਵਿਮੈਨ ਚੈਂਪੀਅਨਸ਼ਿਪ ਵਿਚ ਵਧੀਆ ਅਥਲੀਟ ਦੀ ਚੋਣ ਕਰਨ ਲਈ ਕਮੇਟੀ ਬਣਾ ਦਿੱਤੀ ਗਈ ਹੈ ਜੋ ਸਰਵੋਤਮ ਖਿਡਾਰਨ ਨੂੰ ਵਧੀਆ ਨਸਲ ਦੀ ਮੱਝ ਇਨਾਮ ਵਜੋਂ ਦੇਵੇਗੀ। -ਆਈਏਐੱਨਐੱਸ