ਮੈਲਬਰ: ਕ੍ਰਿਕਟ ਵਿਸ਼ਵ ਕੱਪ 2018 ਵਿੱਚ ਗੇਂਦ ਨਾਲ ਛੇੜਛਾੜ ਕਰਨ ਦਾ ਮਾਮਲਾ ਕੈਮਰੋਨ ਬੈਨਕ੍ਰਾਫਟ ਦੇ ਬਿਆਨ ਮਗਰੋਂ ਫਿਰ ਭਖ ਗਿਆ ਹੈ। ਬੈਨਕ੍ਰਾਫਟ ਅਨੁਸਾਰ ਇਸ ਘਟਨਾ ਬਾਰੇ ਹੋਰ ਗੇਂਦਬਾਜ਼ਾਂ ਨੂੰ ਵੀ ਜਾਣਕਾਰੀ ਸੀ। ਇਸ ਘਟਨਾ ਮਗਰੋਂ ਤਤਕਾਲੀ ਕਪਤਾਨ ਸਟੀਵ ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ ’ਤੇ ਇੱਕ-ਇੱਕ ਸਾਲ ਦੀ ਰੋਕ ਲਗਾ ਦਿੱਤੀ ਗਈ ਸੀ। ਇਸ ਦੌਰਾਨ ਬੈਨਕ੍ਰਾਫਟ ਕੋਲੋਂ ਵੀ ਰੇਗਮਾਰ ਮਿਲਿਆ ਸੀ। ਇਸ ਸਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਲਈ ਕ੍ਰਿਕਟ ਆਸਟਰੇਲੀਆ ਦੀ ਨੈਤਿਕ ਕਾਰਵਾਈ ਵਾਲੀ ਟੀਮ ਨੇ ਅੱਜ ਬੈਨਕ੍ਰਾਫਟ ਨਾਲ ਸੰਪਰਕ ਕੀਤਾ। ਇਸ ਬਾਰੇ ਕ੍ਰਿਕਟ ਆਸਟਰੇਲੀਆ ਦੀਆਂ ਕੌਮੀ ਟੀਮਾਂ ਦੇ ਪ੍ਰਮੁੱਖ ਬੈੱਨ ਓਲਿਵਰ ਨੇ ਕਿਹਾ, ‘‘ਬੇਸ਼ੱਕ ਇਸ ਘਟਨਾ ਦੀ ਜਾਂਚ ਹੋਈ। ਇਸ ਮਗਰੋਂ ਕਾਰਵਾਈ ਵੀ ਕੀਤੀ ਗਈ।’’ ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਹਰ ਵੇਲੇ ਇਹੀ ਰੁਖ਼ ਅਪਣਾਇਆ ਕਿ ਜੇ ਕਿਸੇ ਕੋਲ ਉਸ ਘਟਨਾ ਬਾਰੇ ਕੋਈ ਨਵੀਂ ਸੂਚਨਾ ਹੈ ਤਾਂ ਅਸੀਂ ਲੋਕਾਂ ਨੂੰ ਅੱਗੇ ਆਉਣ ਅਤੇ ਨੈਤਿਕ ਕਾਰਵਾਈ ਵਾਲੀ ਇਕਾਈ ਨਾਲ ਗੱਲ ਕਰਨ ਲਈ ਉਤਸ਼ਾਹਿਤ ਕਰਾਂਗੇ। ਸਾਡੀ ਟੀਮ ਨੇ ਬੈਨਕ੍ਰਾਫਟ ਨੂੰ ਦੁਬਾਰਾ ਸੱਦਾ ਦਿੱਤਾ ਹੈ ਕਿ ਜੇ ਉਸ ਕੋਲ ਕੋਈ ਨਵੀਂ ਸੂਚਨਾ ਹੈ ਤਾਂ ਉਹ ਸਾਨੂੰ ਦੱਸੇ।’’ -ਪੀਟੀਆਈ