ਕੁਆਲਾਲੰਪੁਰ: ਕਰੋਨਾ ਮਹਾਮਾਰੀ ਕਾਰਨ ਮੁਲਤਵੀ ਕੀਤਾ ਗਿਆ ਪੁਰਸ਼ਾਂ ਦਾ ਏਸ਼ੀਅਨ ਚੈਂਪੀਅਨਜ਼ ਟੂਰਨਾਮੈਂਟ ਪਹਿਲੀ ਤੋਂ ਨੌਂ ਅਕਤੂਬਰ ਤਕ ਢਾਕਾ ਵਿਚ ਹੋਵੇਗਾ। ਇਸ ਤੋਂ ਪਹਿਲਾਂ ਏਸ਼ੀਅਨ ਹਾਕੀ ਫੈਡਰੇਸ਼ਨ ਨੇ ਕਰੋਨਾ ਕਾਰਨ ਇਸ ਨੂੰ ਦੋ ਵਾਰ ਮੁਲਤਵੀ ਕਰ ਦਿੱਤਾ ਸੀ। ਫੈਡਰੇਸ਼ਨ ਤੇ ਮੁੱਖ ਕਾਰਜਕਾਰੀ ਤਈਅਬ ਇਕਰਮ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਜਾਪਾਨ, ਭਾਰਤ, ਪਾਕਿਸਤਾਨ, ਕੋਰੀਆ, ਮਲੇਸ਼ੀਆ ਤੇ ਮੇਜ਼ਬਾਨ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। -ਪੀਟੀਆਈ