ਦੁਬਈ, 7 ਦਸੰਬਰ
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਆਈਸੀਸੀ ਦੀ ਟੈਸਟ ਰੈਂਕਿੰਗ ਵਿਚ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਇਕ ਸਥਾਨ ਉਤੇ ਆ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਸਾਂਝੇ ਰੂਪ ਵਿਚ ਦੂਜੇ ਸਥਾਨ ’ਤੇ ਪੁੱਜ ਗਿਆ ਹੈ। ਦੂਜੇ ਪਾਸੇ ਵੈਸਟ ਇੰਡੀਜ਼ ਦਾ ਕਪਤਾਨ ਜੇਸਨ ਹੋਲਡਰ ਨਿਊਜ਼ੀਲੈਂਡ ਦੌਰੇ ਦੌਰਾਨ ਵਧੀਆ ਪ੍ਰਦਰਸ਼ਨ ਨਾ ਕਰਨ ’ਤੇ ਹਰਫਨਮੌਲਾ ਸ਼੍ਰੇਣੀ ਵਿਚ ਮੋਹਰੀ ਸਥਾਨ ਤੋਂ ਹੇਠਾਂ ਆ ਗਿਆ ਹੈ ਜਦਕਿ ਇੰਗਲੈਂਡ ਦਾ ਬੇਨ ਸਟਰੋਕਸ ਪਹਿਲੇ ਸਥਾਨ ’ਤੇ ਕਾਬਜ਼ ਹੋ ਗਿਆ ਹੈ। ਆਸਟਰੇਲੀਆ ਦਾ ਬੱਲੇਬਾਜ਼ ਸਟੀਵ ਸਮਿੱਥ 911 ਅੰਕਾਂ ਨਾਲ ਟੈਸਟ ਬੱਲੇਬਾਜ਼ਾਂ ਦੀ ਸ਼੍ਰੇਣੀ ਵਿਚ ਸਿਖਰ ’ਤੇ ਹੈ। ਆਈਸੀਸੀ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤ ਦੇ ਚੇਤੇਸ਼ਵਰ ਪੁਜਾਰਾ ਬੱਲੇਬਾਜ਼ਾਂ ਦੀ ਸੂਚੀ ਵਿਚ ਸਟੋਕਸ ਤੋਂ ਅੱਗੇ ਸੱਤਵੇਂ ਸਥਾਨ ’ਤੇ ਹੈ। ਇੰਗਲੈਂਡ ਦਾ ਕਪਤਾਨ ਜੋ ਰੂਟ ਨੌਵੇਂ ਸਥਾਨ ’ਤੇ ਹੈ। ਸਟੋਕਸ ਹਰਫਨਮੌਲਾ ਸ਼੍ਰੇਣੀ ਵਿਚ 446 ਅੰਕਾਂ ਨਾਲ ਸਿਖਰ ’ਤੇ ਹੈ। ਜਦਕਿ ਜੇਸਨ ਹੋਲਡਰ ਦੂਜੇ ਤੇ ਰਵਿੰਦਰ ਜਡੇਜਾ ਤੀਜੇ ਸਥਾਨ ’ਤੇ ਹੈ। ਗੇਂਦਬਾਜ਼ਾਂ ਵਿਚ ਭਾਰਤ ਦਾ ਜਸਪ੍ਰੀਤ ਬੁਮਰਾਹ ਨੌਵੇਂ ਸਥਾਨ ਤੇ ਰਵੀਚੰਦਰਨ ਅਸ਼ਿਵਨ ਗਿਆਰ੍ਹਵੇਂ ਸਥਾਨ ’ਤੇ ਹੈ। -ਪੀਟੀਆਈ