ਲੰਡਨ, 13 ਅਗਸਤ
ਇੰਗਲੈਂਡ ਤੇ ਭਾਰਤ ਵਿਚਕਾਰ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਸਮਾਪਤੀ ਤੱਕ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ ਗੁਆ ਕੇ 119 ਦੌੜਾਂ ਬਣਾਈਆਂ ਹਨ। ਇਸ ਵੇਲੇ ਕਪਤਾਨ ਜੋਅ ਰੂਟ (48) ਤੇ ਬੇਅਰਸਟਰਾਅ (6) ਕਰੀਜ਼ ’ਤੇ ਸਨ। ਇਸ ਤਰ੍ਹਾਂ ਭਾਰਤ ਇੰਗਲੈਂਡ ਤੋਂ 245 ਦੌੜਾਂ ਅੱਗੇ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 364 ਦੌੜਾਂ ਬਣਾਈਆਂ ਤੇ ਕੇਐੱਲ ਰਾਹੁਲ ਦੀ ਬੱਲੇਬਾਜ਼ੀ ਖਿੱਚ ਦਾ ਕੇਂਦਰ ਰਹੀ। ਉਸ ਨੇ 250 ਗੇਂਦਾਂ ਵਿੱਚ 129 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ 12 ਚੌਕੇ ਤੇ ਇਕ ਸਿਕਸਰ ਸ਼ਾਮਲ ਸੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 83, ਕਪਤਾਨ ਵਿਰਾਟ ਕੋਹਲੀ ਨੇ 42, ਰਵਿੰਦਰ ਜਡੇਜਾ ਨੇ 40 ਤੇ ਰਿਸ਼ਭ ਪੰਤ ਨੇ 37 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਦੇ ਛੇ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਇੰਗਲੈਂਡ ਤਰਫੋਂ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 62 ਦੌੜਾਂ ਦੇ ਕੇ ਪੰਜ ਖਿਡਾਰੀ ਆਊਟ ਕੀਤੇ। ਇਸ ਤੋਂ ਇਲਾਵਾ ਓਲੀ ਰੌਬਿਨਸਨ ਅਤੇ ਮਾਰਕ ਵੁੱਡ ਨੇ ਦੋ-ਦੋ ਖਿਡਾਰੀ ਆਊਟ ਕੀਤੇ ਤੇ ਮੋਈਨ ਅਲੀ ਨੇ ਇਕ ਵਿਕਟ ਲਿਆ। -ਪੀਟੀਆਈ