ਮੁੰਬਈ, 3 ਦਸੰਬਰ
ਭਾਰਤ ਤੇ ਨਿਊਜ਼ੀਲੈਂਡ ਵਿੱਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਪਹਿਲੇ ਦਿਨ ਅੱਜ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦਬਾਅ ਵਾਲੀ ਸਥਿਤੀ ਦੇ ਬਾਵਜੂਦ ਸੈਂਕੜਾ ਜੜਿਆ ਤੇ ਅੱਜ ਦੀ ਖੇਡ ਸਮਾਪਤੀ ਤੱਕ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ’ਤੇ 221 ਦੌੜਾਂ ਬਣਾਈਆਂ। ਮਯੰਕ 120 ਦੌੜਾਂ ਬਣਾ ਕੇ ਨਾਬਾਦ ਹੈ। ਉਸ ਦਾ ਸਾਥ ਰਿਦਿਮਨ ਸਾਹਾ ਦੇ ਰਿਹਾ ਹੈ ਜੋ ਕਿ 25 ਦੌੜਾਂ ਬਣਾ ਚੁੱਕਾ ਹੈ। ਮਯੰਕ ਨੇ ਨਿਊਜ਼ੀਲੈਂਡ ਦੇ ਸਪਿੰਨਰ ਏਜਾਜ ਪਟੇਲ ਦੀ ਗੇਂਦ ’ਤੇ ਸਿਕਸਰ ਜੜਿਆ ਤੇ ਲੈਅ ਵਿੱਚ ਆ ਗਿਆ। ਅੱਜ ਦੀ ਪਾਰੀ ਵਿੱਚ ਉਸ ਨੇ 14 ਚੌਕੇ ਤੇ ਚਾਰ ਸਿਕਸਰ ਮਾਰੇ। ਨਿਊਜ਼ੀਲੈਂਡ ਤਰਫੋਂ ਏਜਾਜ ਪਟੇਲ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ 73 ਦੌੜਾ ਦੇ ਕੇ ਚਾਰ ਖਿਡਾਰੀ ਆਊਟ ਕੀਤੇ। -ਪੀਟੀਆਈ