ਲੀਡਸ, 27 ਅਗਸਤ
ਭਾਰਤ ਨੇ ਇੰਗਲੈਂਡ ਦੇ ਖ਼ਿਲਾਫ਼ ਤੀਸਰੇ ਟੈਸਟ ਮੈਚ ਦੇ ਤੀਸਰੇ ਦਿਨ ਅੱਜ ਸ਼ੁੱਕਰਵਾਰ ਨੂੰ ਇਥੇ ਆਪਣੀ ਦੂਸਰੀ ਪਾਰੀ ਵਿੱਚ ਦੋ ਵਿਕਟਾਂ ਗੁਆ ਕੇ 215 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਨੇ ਭਾਰਤ ਦੀ ਪਹਿਲੀ ਪਾਰੀ ਦੀਆਂ 78 ਦੌੜਾਂ ਦੇ ਜਵਾਬ ਵਿੱਚ ਆਪਣੀ ਪਹਿਲੀ ਪਾਰੀ ਵਿੱਚ 432 ਦੌੜਾਂ ਬਣਾ ਕੇ 354 ਦੌੜਾਂ ਦੀ ਚੜ੍ਹਤ ਬਣਾ ਲਈ ਸੀ। ਇਸ ਤਰ੍ਹਾਂ ਭਾਰਤ ਅਜੇ ਵੀ ਇੰਗਲੈਂਡ ਤੋਂ 139 ਦੌੜਾਂ ਪਿੱਛੇ ਹੈ। ਅੱਜ ਦੀ ਖੇਡ ਸਮਾਪਤੀ ਵੇਲੇ ਚੇਤੇਸ਼ਵਰ ਪੁਜਾਰਾ 91 ਦੌੜਾਂ ’ਤੇ ਖੇਡ ਰਿਹਾ ਸੀ ਤੇ ਉਸ ਦਾ ਸਾਥ ਕਪਤਾਨ ਵਿਰਾਟ ਕੋਹਲੀ ਦੇ ਰਿਹਾ ਹੈ ਜੋ ਕਿ 45 ਦੌੜਾਂ ਬਣਾ ਕੇ ਨਾਟ-ਆਊਟ ਹੈ। ਓਪਨਰ ਰੋਹਿਤ ਸ਼ਰਮਾ 59 ਦੌੜਾਂ ਬਣਾ ਕੇ ਆਊਟ ਹੋਏ।
ਰੋਹਿਤ ਤੇ ਪੁਜਾਰਾ ਨੇ ਟੀਮ ਇੰਡੀਆਂ ਨੂੰ ਸੰਭਾਲਿਆ: ਇਸ ਤੋਂ ਪਹਿਲਾਂ ਚਾਹ ਦੇ ਸਮੇਂ ਤੱਕ ਭਾਰਤ ਦੀ ਦੂਸਰੀ ਪਾਰੀ ਦਾ ਸਕੋਰ ਇਕ ਵਿਕਟ ’ਤੇ 112 ਦੌੜਾਂ ਸੀ। ਇਸ ਸਮੇਂ ਟੀਮ ਇੰਡੀਆ ਇੰਗਲੈਂਡ ਤੋਂ 242 ਦੌੜਾਂ ਪਿੱਛੇ ਸੀ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 432 ਦੌੜਾਂ ਬਣਾ ਕੇ ਨਾਰਤ ਖਿਲਾਫ਼ 354 ਦੌੜਾਂ ਦੀ ਵੱਡੀ ਚੜ੍ਹਤ ਬਣਾ ਲਈ ਸੀ। ਭਾਰਤ ਆਪਣੀ ਪਹਿਲੀ ਪਾਰੀ ਵਿੱਚ 78 ਦੌੜ੍ਹਾਂ ’ਤੇ ਹੀ ਸਿਮਟ ਗਿਆ ਸੀ। ਚਾਹ ਦੇ ਸਮੇਂ ਰੋਹਿਤ 59 ਅਤੇ ਪੁਜਾਰਾ 40 ਦੌੜ੍ਹਾਂ ਬਣੇ ਕੇ ਕਰੀਜ਼ ’ਤੇ ਸਨ। ਟੀਮ ਇੰਡੀਆ ਨੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਕੀਤੀ ਆਖਰੀ ਗੇਂਦ ਵਿੱਚ ਕੇਐੱਲ ਰਾਹੁਲ (54 ਗੇਦਾਂ ’ਤੇ 8 ਦੌੜਾਂ) ਦੀ ਵਿਕਟ ਗੁਆ ਦਿੱਤੀ ਸੀ। ਇਸ ਮਗਰੋਂ ਚੇਤੇਸ਼ਵਰ ਪੁਜਾਰਾ ਨੇ ਕੁਝ ਵੱਡੇ ਸ਼ਾਟ ਲਗਾਏ। ਉਸ ਨੇ ਐਂਡਰਸਨ ਦੀ ਗੇਂਦ ’ਤੇ ਮਿੱਡ ਵਿਕਟ ’ਤੇ ਚੌਕਾ ਜੜ੍ਹ ਕੇ ਆਪਣਾ ਖਾਤਾ ਖੋਲ੍ਹਿਆ। ਇਸੇ ਦੌਰਾਨ ਰੋਹਿਤ ਨੇ ਸਹਿਜ ਹੁੰਦਿਆਂ ਬੱਲੇਬਾਜ਼ੀ ਕੀਤੀ। ਰੋਹਿਤ ਨੇ ਸੈਮ ਕਰੇਨ ਦੀਆਂ ਗੇਂਦਾਂ ’ਤੇ ਲਗਾਤਾਰ ਦੋ ਚੌਕੇ ਲਗਾਉਣ ਤੋਂ ਬਾਅਦ ਇਕ ਦੌੜ ਬਣਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ। -ਪੀਟੀਆਈ