ਮੈਡਰਿਡ: ਸਪੈਨਿਸ਼ ਮੀਡੀਆ ਨੇ ਸ਼ਨਿੱਚਰਵਾਰ ਨੂੰ ਟੈਨਿਸ ਸਟਾਰ ਰਾਫ਼ੇਲ ਨਡਾਲ ਦੇ ਪਿਤਾ ਬਣਨ ਦੀ ਖ਼ਬਰ ਸਾਂਝੀ ਕੀਤੀ। ‘ਦਿ ਡਾਇਰਿਓ ਡੀ ਮੋਲੋਕਰਾ’ ਅਤੇ ਸਪੇਨ ਦੇ ਹੋਰ ਅਖ਼ਬਾਰਾਂ ਅਨੁਸਾਰ ਨਡਾਲ ਦੀ ਪਤਨੀ ਮੇਰੀ ਪੇਰੇਲੋ ਨੇ ਮਾਲੋਕਰਾ ਸਥਿਤ ਕਲੀਨਿਕ ਵਿੱਚ ਪੁੱਤਰ ਨੂੰ ਜਨਮ ਦਿੱਤਾ। ਜੋੜੇ ਦਾ ਇਹ ਪਹਿਲਾ ਬੱਚਾ ਹੈ। ਪੁਰਸ਼ ਵਰਗ ਵਿੱਚ ਰਿਕਾਰਡ 22 ਗਰੈਂਡਸਲੈਮ ਖਿਤਾਬ ਜਿੱਤਣ ਵਾਲੇ ਨਡਾਲ ਅਤੇ ਪੇਰੇਲੋ ਦਾ ਵਿਆਹ 2019 ਵਿੱਚ ਹੋਇਆ ਸੀ। ਜਦੋਂ ਦਿ ਐਸੋਸੀਏਟਿਡ ਪ੍ਰੈੱਸ ਨੇ ਨਡਾਲ ਦੀ ਜਨ ਸੰਪਰਕ ਫਰਮ ਤੋਂ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਖਿਡਾਰੀ ਦੇ ਨਿੱਜੀ ਮਾਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ। -ਏਪੀ