ਵੀਆਨਾ: ਐਂਡੀ ਮੱਰੇ ਨੇ ਐਰਸਟੇ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹੂਬਰਟ ਹਰਕਾਜ਼ ਨੂੰ 6-4, 6-7 (6), 6-3 ਨਾਲ ਹਰਾ ਦਿੱਤਾ। ਮੱਰੇ ਦੂਜੇ ਸੈੱਟ ’ਤੇ ਟਾਈਬ੍ਰੇਕਰ ਵਿੱਚ ਮੈਚ ਅੰਕ ਹਾਸਲ ਕਰਨ ਤੋਂ ਖੁੰਝ ਗਿਆ ਸੀ, ਪਰ ਵਿਸ਼ਵ ਦੇ ਸਾਬਕਾ ਅੱਵਲ ਨੰਬਰ ਖਿਡਾਰੀ ਨੇ ਤੀਜੇ ਸੈੱਟ ਵਿੱਚ ਚੰਗਾ ਪ੍ਰਦਰਸ਼ਨ ਕਰ ਕੇ ਦੋ ਘੰਟੇ 40 ਮਿੰਟ ਤੱਕ ਚੱਲੇ ਮੈਚ ਵਿੱਚ ਜਿੱਤ ਦਰਜ ਕੀਤੀ। ਵਿਸ਼ਵ ਦਰਜਾਬੰਦੀ ਵਿੱਚ ਦਸਵੇਂ ਨੰਬਰ ਦੇ ਖਿਡਾਰੀ ਹਰਕਾਜ਼ ਦੀ ਇਸ ਹਾਰ ਨਾਲ ਏਟੀਪੀ ਫਾਈਨਲਜ਼ ਵਿੱਚ ਥਾਂ ਬਣਾਉਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਤੀਜਾ ਦਰਜਾ ਪ੍ਰਾਪਤ ਮਾਤਿਓ ਬਰੈਤਨੀ ਨੇ ਆਸਟਰੇਲੀਆ ਦੇ ਅਲੈਕਸੀ ਪੋਪਿਰਿਨ ਨੂੰ 7-6 (2), 6-3 ਨਾਲ ਸ਼ਿਕਸਤ ਦਿੱਤੀ। ਹੋਰ ਮੈਚਾਂ ਵਿੱਚ ਅਲੈਕਸ ਡੀ ਮਿਨੌਰ ਨੇ ਕੇਵਿਨ ਐਂਡਰਸਨ ਨੂੰ, ਕਾਰਲੋਸ ਅਲਕਰਾਜ ਨੇ ਡੇਨੀਅਲ ਇਵਾਂਸ ਨੂੰ ਅਤੇ ਨਿਕਲੋਜ ਬੇਸਿਲਾਸ਼ਿਵਲੀ ਨੇ ਪਾਬਲੋ ਕਾਰੇਨੋ ਬੁਸਟਾ ਨੂੰ ਹਰਾਇਆ। -ਏਪੀ