ਇੰਡੀਅਨ ਵੇਲਜ਼: ਚੋਟੀ ਦਾ ਦਰਜਾ ਪ੍ਰਾਪਤ ਦਾਨਿਲ ਮੈਦਵੇਦੇਵ ਅਤੇ ਕੈਰੋਲੀਨਾ ਪਲਿਸਕੋਵਾ ਨੇ ਬੀਐੱਨਪੀ ਪਾਰਬਿਾਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕੀਤੀ, ਪਰ ਗਾਰਬਾਈਨ ਮੁਗੁਰੂਜ਼ਾ ਸਮੇਤ ਕੁੱਝ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਬਾਹਰ ਹੋਣਾ ਪਿਆ। ਮੈਦਵੇਦੇਵ ਨੇ ਅਮਰੀਕਾ ਦੇ ਮੈਕੇਂਜੀ ਮੈਕਡੋਨਲਡ ਨੂੰ 6-4, 6-2 ਨਾਲ ਹਰਾਇਆ ਅਤੇ ਪਿਛਲੇ ਮਹੀਨੇ ਯੂਐੱਸ ਓਪਨ ਤੋਂ ਚੱਲ ਰਹੀ ਆਪਣੀ ਜੇਤੂ ਮੁਹਿੰਮ ਨੂੰ ਅੱਠ ਜਿੱਤ ਤੱਕ ਪਹੁੰਚਾਇਆ। ਮੈਕਡੋਨਲਡ ਖ਼ਿਲਾਫ਼ ਇੱਕ ਵਾਰ ਵੀ ਉਹ ਆਪਣੀ ਸਰਵਿਸ ਗੁਆਉਣ ਦੀ ਹਾਲਤ ਵਿੱਚ ਨਹੀਂ ਪਹੁੰਚਿਆ, ਜਦਕਿ ਉਸ ਨੇ ਤਿੰਨ ਵਾਰ ਬਰੇਕ ਪੁਆਇੰਟ ਲਿਆ। ਪਲਿਸਕੋਵਾ ਨੇ ਇਸ ਏਟੀਪੀ ਤੇ ਡਬਲਯੂਟੀਏ ਟੂਰਨਾਮੈਂਟ ਵਿੱਚ 7-5, 6-2 ਦੀ ਜਿੱਤ ਨਾਲ ਤੀਜੇ ਗੇੜ ਵਿੱਚ ਥਾਂ ਬਣਾਈ। ਪੰਜਵਾਂ ਦਰਜਾ ਪ੍ਰਾਪਤ ਮੁਗੁਰੂਜ਼ਾ ਨੂੰ ਅਜਲਾ ਟੋਮਾਲਯਾਨੋਵਿਚ ਨੇ 3-6,6-1, 6-3 ਨਾਲ ਸ਼ਿਕਸਤ ਦਿੱਤੀ। ਇਸੇ ਤਰ੍ਹਾਂ ਐਨਾ ਕਾਲਿੰਸਕਾਇਆ ਨੇ ਸਾਰਾ ਸੋਰਿੱਬਜ਼ ਟਾਰਮੋ ਨੂੰ 6-3, 4-6, 6-2 ਨਾਲ ਅਤੇ ਅਮਰੀਕਾ ਦੀ ਅਮਾਂਡਾ ਅਨਿਸਿਮੋਵਾ ਨੇ ਕੈਮਿਲਾ ਜਾਰਜੀ ਨੂੰ 6-4, 6-1 ਨਾਲ ਮਾਤ ਦਿੱਤੀ। -ਏਪੀ