ਸੁਰਜੀਤ ਮਜਾਰੀ
ਬੰਗਾ, 18 ਦਸੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਕਮੇਟੀ ਬੰਗਾ ਦੇ ਅੱਜ ਚੌਥੇ ਦਿਨ ਕੁਆਟਰ ਫਾਈਨਲ ਦੇ ਦੋ ਮੈਚ ਹੋਏ। ਪਹਿਲਾ ਮੈਚ ਪੰਜਾਬ ਪੁਲੀਸ ਜਲੰਧਰ ਅਤੇ ਪ੍ਰਿੰ. ਹਰਭਜਨ ਸਪੋਰਟਿੰਗ ਫੁਟਬਾਲ ਅਕੈਡਮੀ ਮਾਹਿਲਪੁਰ ਵਿਚਕਾਰ ਹੋਇਆ। ਇਹ ਮੈਚ ਪੰਜਾਬ ਪੁਲੀਸ ਜਲੰਧਰ ਦੀ ਟੀਮ ਨੇ ਹਰਭਜਨ ਸਪੋਰਟਿੰਗ ਮਾਹਿਲਪੁਰ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾ ਦਿੱਤਾ। ਮੈਚ ਦਾ ਉਦਘਾਟਨ ਸ਼ਮਿੰਦਰਜੀਤ ਸਿੰਘ ਬੈਂਸ ਸਾਬਕਾ ਐਸਪੀ ਨੇ ਕੀਤਾ। ਦੂਜਾ ਮੈਚ ਦਲਬੀਰ ਫੁਟਬਾਲ ਅਕੈਡਮੀ ਪਟਿਆਲਾ ਅਤੇ ਇੰਟਰਨੈਸ਼ਨਲ ਫੁਟਬਾਲ ਕਲੱਬ ਫ਼ਗਵਾੜਾ ਵਿਚਕਾਰ ਹੋਇਆ। ਇਸ ਮੈਚ ਦੇ ਪਹਿਲੇ ਅੱਧ ਤੱਕ ਦੋਨਾਂ ਟੀਮਾਂ ਨੇ ਇੱਕ ਇੱਕ ਗੋਲ ਕੀਤਾ ਤੇ ਦੂਜੇ ਅੱਧ ਵਿੱਚ ਦੋਨੋਂ ਟੀਮਾਂ ਬਰਾਬਰ ਰਹੀਆਂ। ਟਾਈ ਬਰੇਕਰ ਰਾਹੀਂ ਪਟਿਆਲਾ ਦੀ ਟੀਮ ਨੇ 5-4 ਦੇ ਸਕੋਰ ਨਾਲ ਫ਼ਗਵਾੜਾ ਟੀਮ ਨੂੰ ਹਰਾ ਦਿੱਤਾ। ਪ੍ਰਬੰਧਕੀ ਸਕੱਤਰ ਪਰਮਜੀਤ ਕਾਹਮਾ ਅਤੇ ਪ੍ਰੈਸ ਸਕੱਤਰ ਹਰਬੰਸ ਹੀਉਂ ਨੇ ਦੱਸਿਆ ਕਿ ਸੈਮੀਫਾਈਨਲ ਦਾ ਪਹਿਲਾ ਮੈਚ ਗੁਰੂ ਹਰਿਗੋਬਿੰਦ ਸਾਹਿਬ ਫੁਟਬਾਲ ਅਕੈਡਮੀ ਬੰਗਾ ਅਤੇ ਯੰਗ ਫੁਟਬਾਲ ਮਾਹਿਲਪੁਰ ਵਿਚਕਾਰ ਅਤੇ ਦੂਜਾ ਮੈਚ ਦਲਬੀਰ ਫੁਟਬਾਲ ਕਲੱਬ ਪਟਿਆਲਾ ਅਤੇ ਪੰਜਾਬ ਪੁਲੀਸ ਜਲੰਧਰ ਦੀਆਂ ਟੀਮਾਂ ਵਿਚਕਾਰ ਹੋਣਗੇ।