ਨਵੀਂ ਦਿੱਲੀ: ਭਾਰਤੀ ਮਿਡਫੀਲਡਰ ਅਨਿਰੁਧ ਥਾਪਾ ਨੇ ਕਿਹਾ ਕਿ ਮੁੱਖ ਕੋਚ ਇਗੋਰ ਸਟਿਮਕ ਨੂੰ ਕਤਰ ਵਿਚ ਹੋਣ ਵਾਲੇ ਆਗਾਮੀ ਵਿਸ਼ਵ ਕੱਪ ਕੁਆਲੀਫਾਇਰ ਲਈ ਟੀਮ ਦੀ ਚੋਣ ਕਰਨ ਵਿੱਚ ਮੁਸ਼ਕਿਲ ਆਵੇਗੀ ਕਿਉਂਕਿ ਪਿਛਲੇ ਦੋ ਮਹੀਨਿਆਂ ਤੋਂ ਕਾਫ਼ੀ ਘੱਟ ਮੈਚ ਖੇਡੇ ਗਏ ਹਨ। ਕਰੋਨਾ ਮਹਾਮਾਰੀ ਕਾਰਨ ਕੌਮਾਂਤਰੀ ਪੱਧਰ ’ਤੇ ਓਮਾਨ ਅਤੇ ਕਤਰ ਨਾਲ ਮਾਰਚ 25 ਅਤੇ 29 ਨੂੰ ਸਿਰਫ਼ ਦੋ ਹੀ ਮੈਚ ਖੇਡੇ ਗਏ ਹਨ। ਥਾਪਾ ਨੇ ਕਿਹਾ ਕਿ ਇਸ ਕਾਰਨ ਜਿੱਥੇ ਕੋਚ ਨੂੰ ਟੀਮ ਦੀ ਚੋਣ ਦੀ ਔਖਿਆਈ ਆਵੇਗੀ, ਉੱਥੇ ਖਿਡਾਰੀਆਂ ਨੂੰ ਖੇਡਣ ਵਿਚ ਵੀ ਦਿੱਕਤ ਆਵੇਗੀ। ਸਾਰੇ ਖਿਡਾਰੀ ਹੁਣ ਰਾਜਧਾਨੀ ਦੇ ਹੋਟਲ ਵਿਚ ਇਕਾਂਤਵਾਸ ’ਤੇ ਹਨ। ਉਹ ਕਰੋਨਾ ਟੈਸਟ ਮਗਰੋਂ ਬੁੱਧਵਾਰ ਨੂੰ ਕਤਰ ਲਈ ਰਵਾਨਾ ਹੋਣਗੇ। -ਪੀਟੀਆਈ