ਜੌਹਾਨਿਸਬਰਗ, 16 ਦਸੰਬਰ
ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਖ਼ਿਲਾਫ਼ 26 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲੜੀ ਲਈ ਅੱਜ ਇਥੇ ਪਹੁੰਚ ਗਈ ਹੈ। ਭਾਰਤੀ ਕ੍ਰਿਕਟ ਬੋਰਡ ਨੇ ਕਪਤਾਨ ਕੋਹਲੀ ਅਤੇ ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ ਸਮੇਤ ਕਈ ਖ਼ਿਡਾਰੀਆਂ ਦੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ ਕਿ ਟੀਮ ਦੱਖਣੀ ਅਫਰੀਕਾ ਪਹੁੰਚ ਗਈ ਹੈ। ਇਸ ਦੌਰੇ ਦੇ ਅਖੀਰ ਵਿੱਚ ਜਨਵਰੀ ਮਹੀਨੇ ਵਿੱਚ ਤਿੰਨ ਇਕ-ਰੋਜ਼ਾ ਮੈਚਾਂ ਦੀ ਲੜੀ ਵੀ ਖੇਡੀ ਜਾਵੇਗੀ। -ਪੀਟੀਆਈ