ਪੱਤਰ ਪ੍ਰੇਰਕ
ਕੁਰਾਲੀ, 1 ਨਵੰਬਰ
ਪਿੰਡ ਤਾਰਾਪੁਰ ਮਾਜਰੀ ਵਿਚ ਦਾਤਾ ਲਾਲਾਂ ਵਾਲਾ ਪੀਰ ਛਿੰਝ ਕਮੇਟੀ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਅਖਾੜਿਆਂ ਦੇ ਲੱਗਪਗ 125 ਪਹਿਲਵਾਨਾਂ ਨੇ ਹਿੱਸਾ ਲਿਆ।
ਇਸ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਵਿੱਚ ਪ੍ਰਦੀਪ ਜ਼ੀਰਕਪੁਰ ਅਤੇ ਛੋਟੇ ਗਨੀ ਹੁਸ਼ਿਆਰਪੁਰ ਵਿਚਕਾਰ ਹੋਈ, ਜਿਸ ਦੌਰਾਨ ਫਸਵੇਂ ਮੁਕਾਬਲੇ ਵਿੱਚ ਦੋਵੇਂ ਪਹਿਲਵਾਨਾਂ ਨੇ ਆਪਣੀ ਪਿੱਠ ਨਹੀਂ ਲੱਗਣ ਦਿੱਤੀ। ਅਖੀਰ ਪ੍ਰਬੰਧਕਾਂ ਨੇ ਅੰਕਾਂ ਦੇ ਆਧਾਰ ’ਤੇ ਕੁਸ਼ਤੀ ਕਰਵਾਈ ਜਿਸ ਵਿੱਚ ਪ੍ਰਦੀਪ ਜ਼ੀਰਕਪੁਰ ਨੇ ਪਹਿਲਾਂ ਅੰਕ ਬਣਾ ਕੇ ਝੰਡੀ ਦੀ ਕੁਸ਼ਤੀ ’ਤੇ ਕਬਜ਼ਾ ਕੀਤਾ। ਦੋ ਨੰਬਰ ਝੰਡੀ ਦੀ ਕੁਸ਼ਤੀ ਬਾਜ ਰੌਣੀ ਨੇ ਸੁਨੀਲ ਜ਼ੀਰਕਪੁਰ ਨੂੰ ਹਰਾ ਕੇ ਜਿੱਤੀ। ਦੂਸਰੀ ਦੋ ਨੰਬਰ ਝੰਡੀ ਦੀ ਕੁਸ਼ਤੀ ’ਚ ਸੰਜੇ ਗੁੱਜਰ ਦਿੱਲੀ ਨੇ ਪ੍ਰਵੀਨ ਕੁਹਾਲੀ ਨੂੰ ਅੰਕਾਂ ਦੇ ਅਧਾਰ ’ਤੇ ਹਰਾਇਆ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਜੀਤ ਮਲਕਪੁਰ ਤੇ ਮਨਦੀਪ ਚਮਕੌਰ ਸਾਹਿਬ, ਹੈਪੀ ਮਹਿਰੌਲੀਆਂ ਅਤੇ ਰੋਹਿਤ ਦਿਆਲਪੁਰਾ ਕ੍ਰਮਵਾਰ ਬਰਾਬਰ ਰਹੇ।
ਦੰਗਲ ਦੌਰਾਨ ਇਨਫੋਟੈੱਕ ਦੇ ਵਾਈਸ ਚੇਅਰਮੈਨ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ‘ਆਪ’ ਆਗੂ ਪਰਮਿੰਦਰ ਸਿੰਘ ਗੋਲਡੀ ਵਿਸ਼ੇਸ਼ ਮਹਿਮਾਨ ਪੁੱਜੇ। ਇਸ ਮੌਕੇ ਉਨ੍ਹਾਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਜਵੀਰ ਸਿੰਘ ਰਣਜੀਤ ਸਿੰਘ ਦੁੱਲਵਾਂ ਖੱਦਰੀ, ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਇਕਬਾਲ ਖਾਨ ਗੱਦੀ ਨਸ਼ੀਨ, ਕੁਲਵੀਰ ਕੌਰ ਸਰਪੰਚ, ਦਲਬਾਰਾ ਸਿੰਘ ਮੀਆਂਪੁਰ ਆਦਿ ਨੇ ਜੇਤੂ ਪਹਿਲਵਾਨਾਂ ਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।