ਮੈਲਬਰਨ: ਭਾਰਤੀ ਮੂਲ ਦੇ ਆਸਟਰੇਲੀਆ ਵਿਚ ਟੈਕਸੀ ਡਰਾਈਵਰ ਦੇ ਪੁੱਤ ਤਨਵੀਰ ਸੰਘਾ ਦੀ ਆਸਟਰੇਲੀਆ ਟੀ-20 ਟੀਮ ਵਿਚ ਚੋਣ ਹੋਈ ਹੈ। ਇਹ ਟੀਮ ਨਿਊਜ਼ੀਲੈਂਡ ਨਾਲ ਪੰਜ ਮੈਚਾਂ ਦੀ ਲੜੀ ਖੇਡੇਗੀ। ਦੱਸਣਾ ਬਣਦਾ ਹੈ ਕਿ ਜਲੰਧਰ ਨੇੜਲੇ ਕਾਲਾ ਸੰਘਿਆਂ ਦਾ ਵਾਸੀ ਜੋਗਾ 1997 ਵਿਚ ਸਿਡਨੀ ਜਾ ਕੇ ਵਸਿਆ ਸੀ। ਤਨਵੀਰ ਸੰਘਾ ਲੈਗ ਸਪਿੰਨਰ ਹੈ ਤੇ ਉਸ ਨੇ ਅੰਡਰ-19 ਵਿਸ਼ਵ ਕੱਪ ਵਿਚ ਸ਼ਾਨਦਾਰੀ ਗੇਂਦਬਾਜ਼ੀ ਕਰਦਿਆਂ ਛੇ ਮੈਚਾਂ ਵਿਚ 15 ਵਿਕਟਾਂ ਹਾਸਲ ਕੀਤੀਆਂ ਸਨ। ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੇ ਸੰਘਾ ਦੀ ਗੇਂਦਬਾਜ਼ੀ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਭਾਰਤੀ ਮੂਲ ਦਾ ਗੁਰਿੰਦਰ ਸੰਧੂ ਵੀ ਆਸਟਰੇਲਿਆਈ ਟੀਮ ਵਲੋਂ ਖੇਡ ਚੁੱਕਾ ਹੈ। -ਆਈਏਐੱਨਐੱਸ