ਲੁਸਾਨੇ, 5 ਨਵੰਬਰ
ਏਸ਼ਿਆਈ ਹਾਕੀ ਫੈਡਰੇਸ਼ਨ ਦੇ ਸੀਈਓ ਮੁਹੰਮਦ ਤੱਈਅਬ ਇਕਰਾਮ ਨੂੰ ਅੱਜ ਭਾਰਤ ਦੇ ਨਰਿੰਦਰ ਬੱਤਰਾ ਦੀ ਥਾਂ ਕੌਮਾਂਤਰੀ ਹਾਕੀ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਪਾਕਿਸਤਾਨ ਦੇ ਇਕਰਾਮ ਨੇ ਬੈਲਜੀਅਮ ਦੇ ਮਾਰਕ ਕੌਡਰੋਨ ਨੂੰ ਇੱਥੇ ਆਨਲਾਈਨ ਹੋਈ ਐੱਫਆਈਐੱਚ ਦੀ 48ਵੀਂ ਕਾਂਗਰਸ ਵਿੱਚ 79-47 ਨਾਲ ਹਰਾਇਆ। ਇਕਰਾਮ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਬੱਤਰਾ ਨੇ 18 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਸੀ, ਜਿਸ ਮਗਰੋਂ ਸੈਫ ਅਹਿਮਦ ਐੱਫਆਈਐੱਚ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ‘ਤੇ ਤਾਇਨਾਤ ਸਨ। -ਪੀਟੀਆਈ