ਟੋਕੀਓ, 27 ਜੁਲਾਈ
ਭਾਰਤ ਦਾ ਸ਼ਰਤ ਕਮਲ ਅਚੰਤਾ ਟੇਬਲ ਟੈਨਿਸ ਦੇ ਸਿੰਗਲਜ਼ ਵਰਗ ਵਿਚ ਚੀਨ ਦੇ ਮੌਜੂਦਾ ਚੈਂਪੀਅਨ ਮਾ ਲੌਂਗ ਤੋਂ 4-1 ਨਾਲ ਹਾਰ ਕੇ ਟੋਕੀਓ ਓਲੰਪਿਕ ਵਿਚੋਂ ਬਾਹਰ ਹੋ ਗਿਆ ਹੈ। ਸ਼ਰਤ ਨੇ ਪਹਿਲੀ ਗੇਮ 7-11ਨਾਲ ਗੁਆਉਣ ਮਗਰੋਂ 11-8 ਨਾਲ ਸ਼ਾਨਦਾਰ ਵਾਪਸੀ ਕੀਤੀ। ਸ਼ਰਤ ਨੇ ਤੀਜੀ ਗੇਮ ਵਿਚ ਮਾ ਨੂੰ 11-13 ਦੇ ਸਕੋਰ ਨਾਲ ਫਸਵਾਂ ਮੁਕਾਬਲਾ ਦਿੱਤਾ, ਪਰ ਅਗਲੀਆਂ ਦੋ ਗੇਮਾਂ ਵਿਚ ਸ਼ਰਤ 4-11 4-11 ਦੇ ਸਕੋਰ ਨਾਲ ਸੌਖਿਆਂ ਹੀ ਵਿਸ਼ਵ ਦੇ ਨੰਬਰ ਦੋ ਖਿਡਾਰੀ ਅੱਗੇ ਗੋਡੇ ਟੇਕ ਗਿਆ। -ਪੀਟੀਆਈ