ਦੁਬਈ, 29 ਅਕਤੂਬਰ
ਪਾਕਿਸਤਾਨ ਨੇ ਵਿਸ਼ਵ ਕੱਪ ਟੀ-20 ਮੈਚ ਵਿੱਚ ਜਿੱਤ ਦੀ ਹੈੈਟ੍ਰਿਕ ਲਗਾਉਂਦਿਆਂ ਅਫਗਾਨਿਸਤਾਨ ਨੂੰ ਅੱਜ ਪੰਜ ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੇ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਆਸਿਫ ਅਲੀ ਨੇ 7 ਗੇਂਦਾਂ ’ਤੇ ਚਾਰ ਚੌਕੇ ਜੜੇ ਅਤੇ 25 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਜਿੱਤ ਨਾਲ ਪਾਕਿਸਤਾਨ ਨੇ ਸੈਮੀਫਾਈਨਲ ਵਿੱਚ ਥਾਂ ਲਗਭਗ ਪੱਕੀ ਕਰ ਲਈ ਹੈ। ਟਾਸ ਜਿੱਤ ਕੇ ਅਫਗਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 6 ਵਿਕਟਾਂ ਗੁਆ ਕੇ 147 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ 19 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 148 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਤੇ ਅਫਗਾਨ ਟੀਮ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ। ਮੈਚ ਦੌਰਾਨ ਅਫਗਾਨ ਟੀਮ ਦੇ ਬੱਲੇਬਾਜ਼ ਗੁਲਾਬਦੀਨ ਨਈਬ ਤੇ ਮੁਹੰਮਦ ਨਬੀ ਨੇ ਨਾਬਾਦ ਰਹਿੰਦਿਆਂ 35-35 ਦੌੜਾਂ ਬਣਾਈਆਂ ਤੇ ਸੱਤਵੇਂ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸੇ ਦੌਰਾਨ ਪਾਕਿਸਤਾਨ ਲਈ ਇਮਾਦ ਵਸੀਮ ਨੇ 25 ਦੌੜਾਂ ਦੇ ਕੇ ਦੋ ਖਿਡਾਰੀ ਆਊਟ ਕੀਤੇ। ਸ਼ਾਹੀਨ ਸ਼ਾਹ ਅਫਰੀਦੀ, ਹੈਰਿਸ ਰਾਊਫ, ਹਸਨ ਅਲੀ ਅਤੇ ਸ਼ਾਦਾਬ ਖ਼ਾਨ ਨੇ ਇਕ-ਇਕ ਖਿਡਾਰੀ ਨੂੰ ਆਊਟ ਕੀਤਾ। -ਪੀਟੀਆਈ