ਰਾਂਚੀ, 19 ਨਵੰਬਰ
ਭਾਰਤ ਨੇ ਇਥੇ ਦੂਸਰੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਆਪਣੇ ਨਾਂ ਕਰ ਲਈ ਹੈ। ਟੀਮ ਇੰਡੀਆ ਨੇ ਨਿਊਜ਼ੀਲੈਂਡ ਵੱਲੋਂ 154 ਦੌੜਾਂ ਦੇ ਦਿੱਤੇ ਗਏ ਜੇਤੂ ਟੀਚੇ ਨੂੰ ਤਿੰਨ ਵਿਕਟਾਂ ਗੁਆ ਕੇ 17.2 ਓਵਰਾਂ ਵਿੱਚ 155 ਦੌੜਾ ਬਣਾ ਕੇ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਛੇ ਵਿਕਟਾਂ ਗੁਆ ਕੇ 153 ਦੋੜਾਂ ਬਣਾਈਆਂ ਸਨ ਤੇ ਜਿੱਤ ਵਾਸਤੇ ਟੀਮ ਇੰਡੀਆ ਨੂੰ 154 ਦੌੜਾਂ ਦਾ ਟੀਚਾ ਦਿੱਤਾ ਸੀ। ਟੀਮ ਨਿਊਜ਼ੀਲੈਂਡ ਲਈ ਗਲੈਨ ਫਿਲਿਪਸ ਨੇ ਸਭ ਤੋਂ ਵਧ 34 ਦੌੜਾਂ ਬਣਾਈਆਂ ਜਦੋਂ ਕਿ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਡੈਰਿਲ ਮਿਸ਼ੇਲ ਨੇ 31-31 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਹਰਸ਼ਲ ਪਟੇਲ ਨੇ ਦੋ ਖਿਡਾਰੀ ਆਊਟ ਕੀਤੇ ਜਦੋਂ ਕਿ ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਰਵੀਚੰਦਰਨ ਅਸ਼ਿਵਨ ਤੇ ਅਕਸ਼ਰ ਪਟੇਲ ਨੇ ਇਕ-ਇਕ ਖਿਡਾਰੀ ਨੂੰ ਆਊਟ ਕੀਤਾ। -ਪੀਟੀਆਈ