ਦੁਬਈ: ਆਈਸੀਸੀ ਨੇ ਆਸਟਰੇਲੀਆ ਵਿੱਚ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 13 ਕਰੋੜ ਰੁਪਏ (16 ਲੱਖ ਅਮਰੀਕੀ ਡਾਲਰ) ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਪ ਜੇਤੂ ਟੀਮ ਨੂੰ ਇਸ ਤੋਂ ਅੱਧੀ ਰਾਸ਼ੀ ਮਿਲੇਗੀ। 16 ਅਕਤੂਬਰ ਤੋਂ 13 ਨਵੰਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ ’ਚ 16 ਟੀਮਾਂ ਹਿੱਸਾ ਲੈਣਗੀਆਂ। ਇਸ ਦੀ ਕੁੱਲ ਇਨਾਮੀ ਰਾਸ਼ੀ 56 ਲੱਖ ਡਾਲਰ ਹੈ, ਜਿਸ ’ਚੋਂ ਸੈਮੀਫਾਈਨਲ ’ਚ ਹਾਰਨ ਵਾਲੀਆਂ ਟੀਮਾਂ ਨੂੰ ਚਾਰ-ਚਾਰ ਲੱਖ ਡਾਲਰ ਤੇ ਸੁਪਰ 12 ’ਚੋਂ ਬਾਹਰ ਹੋਣ ਵਾਲੀਆਂ ਅੱਠ ਟੀਮਾਂ ਨੂੰ 70-70 ਹਜ਼ਾਰ ਡਾਲਰ ਮਿਲਣਗੇ। -ਪੀਟੀਆਈ