ਸਿਡਨੀ: ਭਾਰਤ ਤੇ ਆਸਟਰੇਲੀਆ ਦਰਮਿਆਨ ਤੀਜਾ ਟੈਸਟ ਮੈਚ ਸਿਡਨੀ ਵਿਚ 7 ਜਨਵਰੀ ਨੂੰ ਖੇਡਿਆ ਜਾਵੇਗਾ। ਕ੍ਰਿਕਟ ਆਸਟਰੇਲੀਆ ਨੇ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਦੀ ਸਲਾਹ ’ਤੇ 38000 ਸਮਰੱਥਾ ਵਾਲੇ ਸਟੇਡੀਅਮ ਵਿਚ ਹੁਣ ਕੇਵਲ 9500 ਦਰਸ਼ਕ ਹੀ ਮੈਚ ਦੇਖ ਸਕਣਗੇ। ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀ ਨੇ ਦੱਸਿਆ ਕਿ ਨਿਊ ਸਾਊਥ ਵੇਲਜ਼ ਦੇ ਸੁਝਾਅ ਅਨੁਸਾਰ ਦਰਸ਼ਕਾਂ ਦੀਆਂ ਸੀਟਾਂ ਸਮਾਜਿਕ ਦੂਰੀ ਅਨੁਸਾਰ ਦੁਬਾਰਾ ਨਿਰਧਾਰਿਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਸਿਡਨੀ ਟੈਸਟ ਮੈਚ ਦੀਆਂ ਟਿਕਟਾਂ ਪਹਿਲਾਂ ਖਰੀਦ ਲਈਆਂ ਹਨ ਉਨ੍ਹਾਂ ਨੂੰ ਪੂਰੇ ਪੈਸੇ ਮੋੜੇ ਜਾਣਗੇ ਤੇ ਟਿਕਟਾਂ ਦੀ ਵੰਡ ਅੱਜ ਤੋਂ ਮੁੜ ਸ਼ੁਰੂ ਕੀਤੀ ਗਈ ਹੈ। -ਆਈਏਐੱਨਐੱਸ