ਬਾਸੇਲ (ਸਵਿਟਜ਼ਰਲੈਂਡ): ਇਥੇ 2 ਮਾਰਚ ਤੋਂ ਸ਼ੁਰੂ ਹੋਣ ਵਾਲੇ ਸਵਿੱਸ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਸਿਖਰ ’ਤੇ ਪੁੱਜਣ ਅਤੇ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਆਪਣੀ ਲੈਅ ਹਾਸਲ ਕਰਨ ਦਾ ਯਤਨ ਕਰੇਗੀ। ਭਾਰਤ ਦੇ ਪੁਰਸ਼ ਸਿੰਗਲਜ਼ ਦੇ ਖਿਡਾਰੀਆਂ ਸਮੀਰ ਵਰਮਾ, ਐਚ ਐਸ ਪ੍ਰਣਯ ਤੇ ਕਿਦਾਂਬੀ ਸ੍ਰੀਕਾਂਤ ਨੇ ਵੀ ਕ੍ਰਮਵਾਰ 2018, 2016 ਤੇ 2015 ਵਿਚ ਇਹੀ ਖ਼ਿਤਾਬ ਜਿੱਤਿਆ ਸੀ ਜਦਕਿ ਬੀ ਸਾਈ ਪਿਛਲੇ ਸਾਲ ਦੇ ਉਪ ਜੇਤੂ ਰਿਹਾ ਸੀ। ਇਹ ਚਾਰੋਂ ਖਿਡਾਰੀ 1,40,000 ਡਾਲਰ ਇਨਾਮੀ ਰਾਸ਼ੀ ਵਾਲੇ ਮੁਕਾਬਲੇ ਲਈ ਆਪਣਾ ਪੁਰਾਣਾ ਪ੍ਰਦਰਸ਼ਨ ਦੁਹਰਾਉਣ ਦਾ ਯਤਨ ਕਰਨਗੇ। -ਪੀਟੀਆਈ