ਆਦਮਪੁਰ ਦੋਆਬਾ (ਜਲੰਧਰ): ਇੰਡੀਅਨ ਆਇਲ ਮੁੰਬਈ ਨੇ ਅੱਜ ਪੰਜਾਬ ਪੁਲੀਸ ਜਲੰਧਰ ਨੂੰ 2-1 ਦੇ ਫਰਕ ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਗੇੜ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਹਾਸਲ ਕੀਤੀ ਹੈ। ਇਸੇ ਤਰ੍ਹਾਂ ਦੂਜੇ ਮੈਚ ਵਿੱਚ ਆਰਮੀ ਇਲੈਵਨ ਨੇ ਏਐੱਸਸੀ ਬੰਗਲੂਰੂ ਨੂੰ 4-2 ਦੇ ਫਰਕ ਨਾਲ ਹਰਾਇਆ। ਪਹਿਲੇ ਮੈਚ ਵਿੱਚ ਇੰਡੀਅਨ ਆਇਲ ਵੱਲੋਂ ਮਨਪ੍ਰੀਤ ਅਤੇ ਗੁਰਜਿੰਦਰ ਸਿੰਘ ਨੇ ਗੋਲ ਕੀਤੇ ਜਦਕਿ ਪੰਜਾਬ ਪੁਲੀਸ ਲਈ ਕੰਵਰਜੀਤ ਸਿੰਘ ਨੇ ਗੋਲ ਕੀਤਾ। ਇਸੇ ਤਰ੍ਹਾਂ ਆਰਮੀ ਇਲੈਵਨ ਵੱਲੋਂ ਸੁਭਾਸ਼ ਸਾਂਗਾ ਨੇ ਦੋ ਅਤੇ ਪ੍ਰਤਾਪ ਸ਼ਿੰਦੇ ਤੇ ਸਿਰਜ ਏ.ਪੀ ਨੇ ਇੱਕ-ਇੱਕ ਗੋਲ ਕੀਤਾ ਜਦਕਿ ਏਐੱਸਸੀ ਜਲੰਧਰ ਲਈ ਦੋਵੇਂ ਗੋਲ ਗੌਥਮ ਕੁਮਾਰ ਨੇ ਕੀਤੇ। -ਪੱਤਰ ਪ੍ਰੇਰਕ