ਨਵੀਂ ਦਿੱਲੀ: ਹਾਕੀ ਇੰਡੀਆ ਨੇ ਭਾਰਤੀ ਟੀਮ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਅਤੇ ਮਹਿਲਾ ਟੀਮ ਦੀ ਸਾਬਕਾ ਮੈਂਬਰ ਦੀਪਿਕਾ ਦੇ ਨਾਮ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਭੇਜੇ ਹਨ। ਇਸੇ ਦੌਰਾਨ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਸਣੇ ਤਿੰਨ ਨਾਮ ਅਰਜੁਨ ਪੁਰਸਕਾਰ ਲਈ ਭੇਜੇ ਹਨ। ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦੇ ਮੈਂਬਰ ਹਰਮਨਪ੍ਰੀਤ, ਵੰਦਨਾ ਕਟਾਰੀਆ ਅਤੇ ਨਵਜੋਤ ਕੌਰ ਦੇ ਨਾਮ ਅਰਜੁਨ ਪੁਰਸਕਾਰ ਲਈ ਭੇਜੇ ਗਏ ਹਨ। -ਏਜੰਸੀ