ਸਾਇਤਾਮਾ, 31 ਜੁਲਾਈ
ਸਪੇਨ ਤੇ ਬ੍ਰਾਜ਼ੀਲ ਦੀਆਂ ਟੀਮਾਂ ਅੱਜ ਆਪੋ ਆਪਣੇ ਮੁਕਾਬਲੇ ਜਿੱਤ ਕੇ ਓਲੰਪਿਕ ਪੁਰਸ਼ ਫੁਟਬਾਲ ਦੇ ਸੈਮੀ ਫਾਈਨਲ ਵਿੱਚ ਪੁੱਜ ਗਈਆਂ ਹਨ। ਸਪੇਨ ਦੀ ਜਿੱਤ ਵਿੱਚ ਮਿਕੇਲ ਓਯਾਰਜਾਬਲ ਦਾ ਅਹਿਮ ਯੋਗਦਾਨ ਰਿਹਾ। ਬ੍ਰਾਜ਼ੀਲ ਇਕ ਮਹੀਨੇ ਵਿੱਚ ਦੂਜੀ ਵਾਰ ਕਿਸੇ ਅਹਿਮ ਫੁਟਬਾਲ ਮੁਕਾਬਲੇ ਦੇ ਸੈਮੀ ਫਾਈਨਲ ਵਿੱਚ ਪਹੁੰਣ ਤੋਂ ਇਕ ਕਦਮ ਦੂਰ ਹੈ। -ਪੀਟੀਆਈ