ਰਾਂਚੀ, 9 ਅਕਤੂਬਰ
ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ (ਨਾਬਾਦ 113) ਦੀ ਸੈਂਕੜੇ ਦੀ ਪਾਰੀ ਅਤੇ ਤੀਜੇ ਵਿਕਟ ਲਈ ਇਸ਼ਾਨ ਕਿਸ਼ਨ (93) ਨਾਲ ਉਸ ਦੀ 161 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਦੂਜੇ ਇਕ ਰੋਜ਼ਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਟੀਮ ਇੰਡੀਆ ਨੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ 45.5 ਓਵਰਾਂ ਵਿੱਚ 282 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਅੱਜ ਇਥੇ ਭਾਰਤ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 278 ਦੌੜਾਂ ਬਣਾਈਆਂ। ਟੀਮ ਲਈ ਐਡੇਨ ਮਾਰਕਰਮ (79) ਅਤੇ ਰੀਜ਼ਾ ਹੈਂਡਰਿਕਸ (74) ਨੇ ਅਰਧ ਸੈਂਕੜੇ ਲਗਾਏ। ਭਾਰਤ ਲਈ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਉਸ ਨੇ 10 ਓਵਰਾਂ ‘ਚ 38 ਦੌੜਾਂ ਦਿੱਤੀਆਂ।