ਜੋਹਾਨੈੱਸਬਰਗ: ਦੱਖਣੀ ਅਫਰੀਕੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਖਿਲਾਫ਼ ਪਹਿਲੇ ਇਕ ਦਿਨਾ ਮੈਚ ਵਿਚ ਹੌਲੀ ਗਤੀ ਨਾਲ ਗੇਂਦਬਾਜ਼ੀ ਕਰਵਾਉਣ ’ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਅਨੁਸਾਰ ਮੈਚ ਰੈਫਰੀ ਐਂਡਰਿਊ ਪਾਏਕਰੋਫਟ ਨੇ ਦੱਖਣੀ ਅਫਰੀਕੀ ਟੀਮ ’ਤੇ ਜੁਰਮਾਨਾ ਲਾਇਆ ਹੈ। ਉਸ ਵੇਲੇ ਦੱਖਣੀ ਅਫਰੀਕੀ ਟੀਮ ਦਾ ਗੇਂਦਬਾਜ਼ੀ ਕਰਨ ਦਾ ਨਿਰਧਾਰਿਤ ਸਮਾਂ ਸਮਾਪਤ ਹੋ ਚੁੱਕਾ ਸੀ ਪਰ ਇਕ ਓਵਰ ਸੁੱਟਣਾ ਰਹਿੰਦਾ ਸੀ। -ਆਈਏਐੱਨਐੱਸ