ਕਾਠਮੰਡੂ: ਨੇਪਾਲ ਨੇ ਦੋ ਭਾਰਤੀ ਪਰਬਤਾਰੋਹੀਆਂ ਤੇ ਉਨ੍ਹਾਂ ਦੀ ਟੀਮ ਦੇ ਆਗੂ ’ਤੇ ਛੇ ਸਾਲ ਤਕ ਉਨ੍ਹਾਂ ਦੇ ਦੇਸ਼ ਵਿਚ ਪਹਾੜਾਂ ਦੀਆਂ ਚੋਟੀਆਂ ਸਰ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਤਿੰਨਾਂ ਨੇ ਸਾਲ 2016 ਵਿਚ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਮਾਊਂਟ ਐਵਰੈਸਟ ਦੀ ਚੋਟੀ ’ਤੇ ਚੜ੍ਹਨ ਦਾ ਸਰਟੀਫਿਕੇਟ ਹਾਸਲ ਕੀਤਾ ਸੀ। ਪਰਬਤਾਰੋਹੀ ਨਰੇਂਦਰ ਸਿੰਘ ਯਾਦਵ ਤੇ ਸੀਮਾ ਰਾਣੀ ਗੋਸਵਾਮੀ ਦੁਨੀਆਂ ਦੀ ਸਭ ਤੋਂ ਉਚੀ ਚੋਟੀ ’ਤੇ ਨਹੀਂ ਗਏ ਪਰ ਸੈਰ ਸਪਾਟਾ ਮੰਤਰਾਲੇ ਤੋਂ ਸਰਟੀਫਿਕੇਟ ਹਾਸਲ ਕਰ ਲਿਆ। ਜਾਂਚ ਟੀਮ ਨੇ ਟੀਮ ਦੇ ਆਗੂ ਨਾਬਾ ਕੁਮਾਰ ਫੁਕੋਨ ਸਣੇ ਤਿੰਨਾਂ ’ਤੇ ਪਾਬੰਦੀ ਲਾਈ ਜੋ ਸਾਲ 2016 ਤੋਂ ਲਾਗੂ ਹੋਵੇਗੀ। -ਪੀਟੀਆਈ