ਟੋਕੀਓ, 28 ਜੁਲਾਈ
ਵਿਸ਼ਵ ਚੈਂਪੀਅਨ ਭਾਰਤ ਦੀ ਪੀਵੀ ਸਿੰਧੂ ਨੇ ਅੱਜ ਇਥੇ ਗਰੁੱਪ ਜੇ ਵਿਚ ਹਾਂਗਕਾਂਗ ਦੀ ਐਨਵਾਈ ਚਿਯੁੰਗ ਨੂੰ ਹਰਾ ਕੇ ਟੋਕੀਓ ਓਲੰਪਿਕਸ ਦੇ ਮਹਿਲਾ ਸਿੰਗਲਜ਼ ਬੈਡਮਿੰਟਨ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਦਾਖਲਾ ਪਾ ਲਿਆ। ਰੀਓ ਓਲੰਪਿਕਸ ਵਿੱਚ ਚਾਂਦੀ ਦਾ ਤਮਗਾ ਜੇਤੂ ਸਿੰਧੂ ਨੇ ਵਿਸ਼ਵ ਦੀ 34ਵੇਂ ਨੰਬਰ ਦੀ ਚਿਯੁੰਗ ਨੂੰ 21-9 21-16 ਨਾਲ ਮਾਤ ਦਿੱਤੀ। ਇਹ ਮੁਕਾਬਲਾ 35 ਮਿੰਟਾਂ ਤੱਕ ਚੱਲਿਆ।