ਬਰਮਿੰਘਮ: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਤੇ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਆਪੋ-ਆਪਣੇ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਅਸਾਨੀ ਨਾਲ ਜਿੱਤ ਕੇ ਕੁਆਰਟਰ ਫਾਈਨਲ ’ਚ ਥਾਂ ਬਣਾ ਲਈ ਹੈ। ਦੋ ਵਾਰ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੂੰ ਯੁਗਾਂਡਾ ਦੀ ਖਿਡਾਰਨ ਹੁਸੀਨਾ ਕੋਬੁਗਾਬੇ ਤੋਂ ਕੋਈ ਸਖ਼ਤ ਚੁਣੌਤੀ ਨਹੀਂ ਮਿਲੀ ਤੇ ਉਸ ਨੇ ਮੁਕਾਬਲਾ 21-10, 21-9 ਨਾਲ ਜਿੱਤ ਲਿਆ। ਇਸੇ ਤਰ੍ਹਾਂ ਕਿਦਾਂਬੀ ਸ੍ਰੀਕਾਂਤ ਨੇ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ ’ਚ ਸ੍ਰੀਲੰਕਾ ਦੇ ਦੁਮਿੰਦੂ ਅਭੈਵਿਕਰਮਾ ਨੂੰ 21-9, 21-12 ਨਾਲ ਹਰਾਇਆ। ਇਸ ਤੋਂ ਪਹਿਲਾਂ ਮਹਿਲਾ ਡਬਲਜ਼ ’ਚ ਗਾਇਤਰੀ ਗੋਪੀਚੰਦ ਤੇ ਟਰੀਸਾ ਜੌਲੀ ਵੀ ਆਖਰੀ ਅੱਠਾਂ ’ਚ ਪਹੰੁਚੇ ਹਨ। -ਪੀਟੀਆਈ