ਚੰਡੀਗੜ੍ਹ: ਇੱਥੋਂ ਦੇ ਸੇਂਟ ਐਨੀਜ਼ ਸਕੂਲ ਸੈਕਟਰ-32 ਦੇ ਹਰਸ਼ ਸਿੰਗਲਾ ਨੇ ਨਿਸ਼ਾਨੇਬਾਜ਼ੀ ਵਿੱਚ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਚੰਡੀਗੜ੍ਹ ਰਾਈਫਲ ਐਸੋਸੀਏਸ਼ਨ ਵੱਲੋਂ ਇਹ ਮੁਕਾਬਲੇ ਪਟਿਆਲਾ ਕੀ ਰਾਓ ਸ਼ੂਟਿੰਗ ਰੇਂਜ ਵਿੱਚ ਕਰਵਾਏ ਗਏ। ਸੇਂਟ ਐਨੀਜ਼ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਹਰਸ਼ ਨੇ ਏਅਰ ਰਾਈਫਲ ਸ਼ੂਟਿੰਗ 10 ਮੀਟਰ ਤੇ 50 ਮੀਟਰ ਵਿੱਚ ਸੋਨ ਤਗਮਾ ਹਾਸਲ ਕੀਤਾ। ਉਸ ਨੇ ਵੱਖ-ਵੱਖ ਵਰਗਾਂ ਵਿੱਚ ਛੇ ਸੋਨ, ਚਾਰ ਚਾਂਦੀ ਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ। ਉਸ ਨੂੰ ਐੱਸਐੱਸਪੀ ਕੁਲਦੀਪ ਚਹਿਲ ਤੇ ਡਾਇਰੈਕਟਰ ਖੇਡਾਂ ਤੇਜਦੀਪ ਸਿੰਘ ਨੇ ਸਨਮਾਨਤ ਕੀਤਾ। ਸਕੂਲ ਦੀ ਪ੍ਰਿੰਸੀਪਲ ਡਾ. ਸ਼ਾਇਨੀ ਪੌਲ ਨੇ ਹਰਸ਼ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। -ਟਨਸ