ਨਵੀਂ ਦਿੱਲੀ: ਹਰਿਆਣਾ ਦੇ ਸਰਬਜੋਤ ਸਿੰਘ ਨੇ ਆਪਣੇ ਛੋਟ ਜਿਹੇ ਕਰੀਅਰ ਵਿਚ ਪਹਿਲੀ ਵਾਰ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਕੇ ਅੱਜ ਕੌਮੀ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕੀਤਾ। ਉਧਰ, ਸ਼ਿਵਾ ਨੇ ਜੂਨੀਅਰ ਪੁਰਸ਼ ਵਰਗ ਦੇ ਫਾਈਨਲ ਵਿਚ ਸੌਰਭ ਚੌਧਰੀ ਨੂੰ 0.2 ਅੰਕ ਦੇ ਮਾਮੂਲੀ ਫਰਕ ਨਾਲ ਹਰਾ ਕੇ ਸੋਨ ਤਗ਼ਮਾ ਹਾਸਲ ਕੀਤਾ। ਉਸ ਤੋਂ ਬਾਅਦ ਸ਼ਿਵਾ ਨੇ ਹਰਿਆਣਾ ਦੇ ਸਾਗਰ ਭਾਰਗਵ ਨੂੰ ਪਛਾੜ ਕੇ ਯੁਵਾ ਪੁਰਸ਼ ਵਰਗ ਦਾ ਖ਼ਿਤਾਬ ਵੀ ਜਿੱਤਿਆ। -ਪੀਟੀਆਈ