ਦਲਬੀਰ ਸੱਖੋਵਾਲੀਆ
ਬਟਾਲਾ 19 ਜਨਵਰੀ
ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਵੱਲੋਂ ਅੱਜ ਸ਼ੂਟ-ਟੂ ਵਿਨ ਕਲੱਬ ਬਟਾਲਾ ਦੁਆਰਾ ਦੋ ਰੋਜ਼ਾ ਚੌਥੀ ਜ਼ਿਲ੍ਹਾ ਪੱਧਰੀ ਪਿਸਟਲ ਸ਼ੂਟਿੰਗ ਚੈਂਪੀਅਨਸ਼ਪਿ ਕਰਵਾਈ ਗਈ, ਜੇਤੂਆਂ ਨੂੰ ਇਲਾਮ ਵੰਡਣ ਦੀ ਰਸਮ ਹਲਕਾ ਸ਼੍ਰੀਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕੀਤੀ। ਲੜਕਿਆਂ ਦੇ ਪਿਸਟਲ ਯੂਥ ਵਰਗ ਵਿੱਚ ਆਦੇਸ਼ ਪ੍ਰਤਾਪ ਸਿੰਘ ਕਾਹਲੋਂ ਪਹਿਲਾ ਸਥਾਨ,ਜਦੋਂ ਕਿ ਲੜਕੀਆਂ ਦੇ ਪਿਸਟਲ ਮੁਕਾਬਲਿਆਂ ਵਿੱਚ ਯੂਥ ਵਰਗ ’ਚ ਸਿਮਰਤਬੀਰ ਕੌਰ ਕਾਹਲੋਂ ਨੇ ਪ੍ਰਾਪਤ ਕੀਤਾ। ਵਿਧਾਇਕ ਲਾਡੀ ਨੇ ਆਪਣੇ ਸੰਖ਼ੇਪ ਸੰਬੋਧਨ ਦੌਰਾਨ ਕਿਹਾ ਕਿ ਸਰਹੱਦੀ ਜ਼ਿਲ੍ਹਾ ਦੇ ਸ਼ੂਟਰ ਕੌਮੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਵੱਡੀ ਪੱਧਰ ਤੇ ਪਿਸਟਲ ਅਤੇ ਰਾਈਫਲ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੜਕੀਆਂ ਅਤੇ ਲੜਕੇ ਸ਼ੂਟਰਾਂ ਨੇ ਭਾਗ ਲਿਆ। ਲੜਕਿਆਂ ਦੇ ਪਿਸਟਲ ਯੂਥ ਵਰਗ ਵਿੱਚ ਆਦੇਸ਼ ਪ੍ਰਤਾਪ ਸਿੰਘ ਕਾਹਲੋਂ ਨੇ ਪਹਿਲਾ, ਨਵਦੀਪ ਸਿੰਘ ਦੂਸਰਾ ਅਤੇ ਤੁਸ਼ਾਰ ਮੱਟੂ ਨੇ ਤੀਸਰਾ ਲਿਆ। ਜੂਨੀਅਰ ਵਰਗ ਵਿੱਚ ਆਦੇਸ਼ ਪ੍ਰਤਾਪ ਸਿੰਘ ਕਾਹਲੋਂ ਨੇ ਪਹਿਲਾ ਵਾਸੂ ਚੰਦੇਲ ਨੇ ਦੂਸਰਾ, ਸੀਨੀਅਰ ਵਰਗ ਵਿੱਚ ਗੁਰਬਖ਼ਸ਼ ਸਿੰਘ ਨੇ ਪਹਿਲਾ, ਗੁਰਲਾਲ ਸਿੰਘ ਨੇ ਦੂਸਰਾ ਅਤੇ ਸਿਮਰਨ ਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਹੋਏ ਪਿਸਟਲ ਮੁਕਾਬਲਿਆਂ ਵਿੱਚ ਯੂਥ ਵਰਗ ਵਿੱਚ ਸਿਮਰਤਬੀਰ ਕੌਰ ਕਾਹਲੋਂ ਨੇ ਪਹਿਲਾ, ਦੀਪਇੰਦਰ ਕੌਰ ਨੇ ਦੂਸਰਾ, ਮੇਘਾਂਸ਼ੀ ਨੇ ਤੀਸਰਾ, ਸੀਨੀਅਰ ਵਰਗ ਵਿੱਚ ਹਰਜਸਦੀਪ ਕੌਰ ਭੁੱਲਰ ਨੇ ਪਹਿਲਾ, ਜਪਨੀਤ ਕੌਰ ਗਿੱਲ ਨੇ ਦੂਸਰਾ ਅਦਿੱਤਿਆ ਸ਼ਰਮਾ ਨੇ ਤੀਸਰਾ ਅਤੇ ਰਾਈਫਲ ਵਿੱਚ ਪਾਇਲ ਮਨਹਾਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।