ਚੰਡੀਗੜ੍ਹ: ਐੱਸਜੀਜੀਐੱਸਸੀ ਨੇ ਅੰਤਰ-ਕਾਲਜ ਖੋ-ਖੋ ਟੂਰਨਾਮੈਂਟ ਜਿੱਤ ਲਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਦੇ ਖਿਡਾਰੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ 28-30 ਅਕਤੂਬਰ, 2022 ਤੱਕ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਖੋ-ਖੋ ਟੂਰਨਾਮੈਂਟ ਜਿੱਤ ਕੇ ਕਾਲਜ ਦਾ ਰੋਸ਼ਨ ਕੀਤਾ। ਜੀਜੀਡੀਐੱਸਡੀ, ਸੈਕਟਰ 32, ਚੰਡੀਗੜ੍ਹ ਦੂਜੇ ਅਤੇ ਜੀਟੀਬੀ ਦਾਖਾ ਤੀਜੇ ਸਥਾਨ ’ਤੇ ਰਿਹਾ। ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਖੇਡਾਂ ਲਈ ਸਫਲਤਾ ਦੀ ਕਾਮਨਾ ਕੀਤੀ। -ਟਨਸ