ਦੁਬਈ: ਮੈਲਬਰਨ, ਸਿਡਨੀ, ਬ੍ਰਿਸਬਨ, ਪਰਥ ਅਤੇ ਐਡੀਲੇਡ ਸਮੇਤ ਸੱਤ ਆਸਟਰੇਲਿਆਈ ਸ਼ਹਿਰ ਅਗਲੇ ਸਾਲ 16 ਅਕਤੂਬਰ ਤੋਂ 13 ਨਵੰਬਰ ਤੱਕ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਗੇ। ਜਿਨ੍ਹਾਂ ਦੋ ਹੋਰਾਂ ਸ਼ਹਿਰਾਂ ਵਿੱਚ ਟੂਰਨਾਮੈਂਟ ਦੇ ਮੈਚ ਕਰਵਾਏ ਜਾਣਗੇ, ਉਨ੍ਹਾਂ ਵਿੱਚ ਜੀਲੌਂਗ ਅਤੇ ਹੋਬਾਰਟ ਸ਼ਾਮਲ ਹਨ। ਇਨ੍ਹਾਂ ਵਿੱਚ ਹਾਲਾਂਕਿ ਰਾਊਂਡ-1 ਦੇ ਮੈਚ ਹੋਣ ਦੀ ਸੰਭਾਵਨਾ ਹੈ। ਫਾਈਨਲ ਮੈਚ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਵਿੱਚ ਖੇਡਿਆ ਜਾਵੇਗਾ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਬਿਆਨ ਮੁਤਾਬਕ, ‘‘ਅਗਲੇ ਸਾਲ 16 ਅਕਤੂਬਰ ਤੋਂ 13 ਨਵੰਬਰ ਤੱਕ ਚੱਲਣ ਵਾਲੇ ਟੂਰਨਾਮੈਂਟ ਦੌਰਾਨ 45 ਮੈਚ ਖੇਡੇ ਜਾਣਗੇ, ਜਿਨ੍ਹਾਂ ਦੀ ਮੇਜ਼ਬਾਨੀ ਐਡੀਲੇਡ, ਬ੍ਰਿਸਬਨ, ਜੀਲੌਂਗ, ਹੋਬਾਰਟ, ਮੈਲਬਰਨ, ਪਰਥ ਅਤੇ ਸਿਡਨੀ ਕਰਨਗੇ।’’ -ਪੀਟੀਆਈ