ਨਵੀਂ ਦਿੱਲੀ: ਉਮੇਸ਼ ਯਾਦਵ ਜੇ ਫਿਟ ਐਲਾਨ ਦਿੱਤਾ ਜਾਂਦਾ ਹੈ ਤਾਂ ਉਹ ਇੰਗਲੈਂਡ ਖ਼ਿਲਾਫ਼ ਅਹਿਮਦਾਬਾਦ ਵਿਚ ਹੋਣ ਵਾਲੇ ਆਖ਼ਰੀ ਦੋ ਟੈਸਟ ਮੈਚਾਂ ਵਿਚ ਸ਼ਰਦੂਲ ਠਾਕੁਰ ਦੀ ਥਾਂ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਜਾਵੇਗਾ। ਭਾਰਤੀ ਚੋਣਕਾਰਾਂ ਨੇ ਬੁੱਧਵਾਰ ਨੂੰ ਆਖ਼ਰੀ ਦੋ ਟੈਸਟ ਮੈਚਾਂ ਲਈ ਟੀਮ ਦੀ ਚੋਣ ਕੀਤੀ ਅਤੇ 18 ਵਿਚੋਂ 17 ਖਿਡਾਰੀਆਂ ਨੂੰ ਟੀਮ ਵਿਚ ਬਣਾਈ ਰੱਖਿਆ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇਹ ਜਾਣਕਾਰੀ ਦਿੱਤੀ। ਉਮੇਸ਼ ਆਸਟਰੇਲੀਆ ਖ਼ਿਲਾਫ਼ ਮੈਲਬਰਨ ਵਿਚ ਖੇਡੇ ਦੂਜੇ ਟੈਸਟ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ। ਤੀਜਾ ਟੈਸਟ ਮੈਚ 24 ਫਰਵਰੀ ਨੂੰ ਖੇਡਿਆ ਜਾਵੇਗਾ। ਪੰਜ ਗੇਂਦਬਾਜ਼ ਜੋ ਟੀਮ ਦੇ ਨਾਲ ਚੇਨੱਈ ਵਿਚ ਗੇਂਦਬਾਜ਼ਾਂ ਵਜੋਂ ਸਨ, ਅੰਕਿਤ ਰਾਜਪੂਤ, ਅਵੇਸ਼ ਖਾਨ, ਸੰਦੀਪ ਵਾਰੀਅਰ, ਕ੍ਰਿਸ਼ਨੱਪਾ ਗੌਤਮ ਅਤੇ ਸੌਰਭ ਕੁਮਾਰ ਅਹਿਮਦਾਬਾਦ ਵਿਚ ਬਰਕਰਾਰ ਹਨ।
ਟੀਮ ਇਸ ਪ੍ਰਕਾਰ ਹੈ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕਟਕੀਪਰ), ਰਿਧੀਮਾਨ ਸਾਹਾ (ਵਿਕਟ ਕੀਪਰ), ਆਰ ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ। ਸਟੈਂਡਬਾਏ ਖਿਡਾਰੀ: ਕੇ ਐਸ ਭਰਤ, ਰਾਹੁਲ ਚਾਹਰ। -ਪੀਟੀਆਈ