ਕੋਲੰਬੋ: ਭਾਰਤੀ ਟੀਮ ਸ੍ਰੀਲੰਕਾ ਖਿਲਾਫ਼ ਮੰਗਲਵਾਰ ਨੂੰ ਇਥੇ ਦੂਜੇ ਮੈਚ ਵਿੱਚ ਜਿੱਤ ਦੇ ਇਰਾਦੇ ਨਾਲ ਤਿੰਨ ਮੈਚਾਂ ਦੀ ਟੀ-20 ਲੜੀ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਭਾਰਤ ਨੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਨੂੰ 38 ਦੌੜਾਂ ਨਾਲ ਹਰਾਇਆ ਸੀ। ਭਾਰਤ ਦੀ ਟੀਮ ਵਿੱਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਨਹੀਂ ਹੈ। ਟੀਮ ਪ੍ਰਬੰਧਨ ਜੇ ਇੰਗਲੈਂਡ ਦੌਰੇ ਲਈ ਚੁਣੇ ਗਏ ਪ੍ਰਿਥਵੀ ਸ਼ਾਅ ਅਤੇ ਸੁੂਰਿਆ ਕੁਮਾਰ ਯਾਦਵ ਨੂੰ ਆਰਾਮ ਦੇਣ ਦਾ ਫੈਸਲਾ ਕਰਦਾ ਹੈ ਤਾਂ ਟੀਮ ਵਿੱਚ ਬਦਲਾਅ ਹੋ ਸਕਦਾ ਹੈ। ਹਾਲਾਂਕਿ ਉਮੀਦ ਹੈ ਕਿ ਇਹ ਦੋਨੇ ਖ਼ਿਡਾਰੀ ਘੱਟੋ ਘੱਟ ਕਲ੍ਹ ਦੇ ਮੁਕਾਬਲੇ ਵਿੱਚ ਖੇਡਣਗੇ। -ਏਜੰਸੀ